ਪੱਖੋਵਾਲ/ਸਰਾਭਾ, 29 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਪਿੰਡ ਰਾਜਗੜ ਵਿਖੇ ਮਹਾਨ ਤਪੱਸਵੀ ਸ੍ਰੀ ਮਾਨ 108 ਸੁਆਮੀ ਮੇਹਰ ਸਿੰਘ ਜੀ ਦੀ ਸਲਾਨਾ ਬਰਸੀ 29 ਅਪ੍ਰੈਲ ਤੋਂ 1 ਮਈ ਤੱਕ ਬੜੀ ਸ਼ਰਧਾ-ਭਾਵਨਾਂ ਨਾਲ ਮਨਾਈ ਜਾ ਰਹੀ ਹੈ | ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ-ਛਾਇਆ ਹੇਠ ਮਨਾਏ ਜਾ ਰਹੇ ਹਨ | ਇਸ ਸਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਹਨ ਅਤੇ 1 ਮਈ ਨੂੰ ਭੋਗ ਪੈਣ ਉਪਰੰਤ ਸੰਤ ਸਮਾਗਮ ਹੋਵੇਗਾ | ਸੁਆਮੀ ਜਗਦੀਸ਼ ਹਰੀ ਇਥੇ ਸੇਵਾਵਾਂ ਨਿਭਾ ਰਹੇ ਹਨ |