08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਈ ਦਿਵਸ ਤੋਂ ਕਿਰਤੀ ਵਰਗ ਅਣਜਾਣ, ਪੂੰਜੀਵਾਦੀ ਲੋਕਾਂ ਵਲੋਂ ਕਿਰਤੀਆਂ ਦੇ ਹੱਕਾਂ ਤੇ ਮਿਹਨਤਾਨੇ ਨੂੰ ਖੋਹਿਆ ਜਾ ਰਿਹੈ

ਅਜੀਤ ਡੈਸਕ 02-05-2026
ਮਲੌਦ, 1 ਮਈ (ਸਹਾਰਨ ਮਾਜਰਾ)-ਪਹਿਲੀ ਮਈ ਦਾ ਦਿਨ ਸਮੁੱਚੇ ਦੇਸ਼ ਭਰ ਦੇ ਕਾਮਿਆਂ, ਮਿਹਨਤਕਸ਼ ਲੋਕਾਂ ਅਤੇ ਮਜ਼ਦੂਰ ਵਰਗ ਲਈ ਬੇਹੱਦ ਸਨਮਾਨਿਤ ਦਿਨ ਹੈ, ਜਿਸ ਨੂੰ ਇਨ੍ਹਾਂ ਦੇ ਵਡੇਰਿਆਂ ਨੇ ਆਪਣੇ ਖੂਨ ਪਸੀਨੇ ਵਹਾਅ ਕੇ ਵੱਡੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤਾ¢ ਪ੍ਰੰਤੂ ਸਿਤਮ ਦੀ ਗੱਲ ਹੈ ਕਿ ਇਸ ਦਿਨ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀਆਂ ਅਤੇ ਦੋ ਵਕਤ ਦੀ ਰੋਟੀ ਖਾਣ ਲਈ ਕਾਮੇ ਕੰਮ 'ਤੇ ਹੁੰਦੇ ਹਨ¢ ਪੂੰਜੀਵਾਦੀ ਲੋਕਾਂ ਵਲੋਂ ਕਿਰਤੀਆਂ ਦੀ ਲਗਾਤਾਰ ਘਟਾਈ ਜਾ ਰਹੀ ਕਦਰ ਮਾਣ ਸਨਮਾਨ ਦੀ ਬਹਾਲੀ ਲਈ ਕੀਤੇ ਘੋਲਾਂ ਦਾ ਮੁਲਾਂਕਣ ਕਰਨ ਦਾ ਦਿਨ ਇੱਕ ਮਈ ਹੈ¢ ਜਿੱਥੇ ਕਿਰਤੀ ਮਿਹਨਤਕਸ਼ ਲੋਕਾਂ ਦੀਆਂ ਪ੍ਰਾਪਤੀਆਂ, ਸਹੂਲਤਾਂ, ਹੱਕਾਂ, ਮਿਹਨਤਾਨੇ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਲਗਾਤਾਰ ਖੋਹਿਆ ਜਾ ਰਿਹਾ ਹੈ¢ ਉੱਥੇ ਹੀ ਇਸ ਵਰਗ ਵਲੋਂ ਆਪਣੀ ਹੋਂਦ ਨੂੰ ਬਚਾਉਣ, ਦੋ ਵਕਤ ਦੀ ਰੋਟੀ ਅਤੇ ਮਿਹਨਤਾਨੇ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਵੀ ਤਾਰਪੀਡੋ ਕਰਨ ਦੇ ਯਤਨ ਜਾਰੀ ਹਨ¢ ਜਿਸ ਕਾਰਨ ਅੱਜ ਦਾ ਕਿਰਤੀ ਮਿਹਨਤਕਸ਼ ਆਪਣੀ ਆਰਥਿਕ ਦਸ਼ਾ ਦੇ ਨਾਲ ਸਰੀਰਕ ਦਸ਼ਾ ਨੂੰ ਬਚਾਉਣ ਲਈ ਚਿੰਤਾਵਾਂ ਦੇ ਡੂੰਘੇ ਸਾਗਰ ਵਿਚ ਡੁੱਬਿਆ ਹੋਇਆ ਹੈ¢ ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਇਸ ਦਿਨ ਨੂੰ ਮਜ਼ਦੂਰ ਦਿਨ ਵਜੋਂ ਮਨਾ ਰਹੀਆਂ ਹਨ¢ ਪ੍ਰੰਤੂ ਜ਼ਿਆਦਾਤਰ ਮਜ਼ਦੂਰ ਵਰਗ ਨੂੰ ਇਹ ਵੀ ਪਤਾ ਨਹੀਂ ਕਿ ਅੱਜ ਉਨ੍ਹਾਂ ਦੇ ਸੰਘਰਸ਼ਾਂ ਦੀ ਜਿੱਤ ਦਾ ਦਿਨ ਹੈ¢ ਮਜ਼ਦੂਰ ਦਿਵਸ ਦੇ ਝੰਡੇ ਝੁਲਾ ਕੇ ਗਰੀਬ ਲੋਕਾਂ ਦੇ ਹਿਤਾਂ ਦੀ ਰਾਖੀ ਕਰਦੇ ਸਮਝਣ ਵਾਲਾ ਅਜੋਕਾ ਰਾਜਸੀ ਤੇ ਸਰਕਾਰੀ ਢਾਂਚਾ ਆਖਿਰ ਕਦੋਂ ਇਨ੍ਹਾਂ ਗ਼ਰੀਬਾਂ ਦੇ ਘਰਾਂ ਦੇ ਧੁਖ ਰਹੇ ਚੁੱਲਿ੍ਹਆਂ ਨੂੰ ਤਪਾਉਣ ਲਈ ਯਤਨ ਕਰੇਗਾ, ਇਹ ਸਮੇਂ ਦੇ ਗਰਭ ਵਿਚ ਹੈ¢ ਅੰਤਾਂ ਦੀ ਮਹਿੰਗਾਈ ਵਿਚ ਪਿਸ ਰਿਹਾ ਅੱਜ ਦਾ ਕਿਰਤੀ ਇਸ ਗੱਲ ਤੋਂ ਪੂਰਨ ਅਣਜਾਣ ਹੈ ਕਿ ਇਹ ਦਿਨ ਉਨ੍ਹਾਂ ਦੇ ਮਾਣ ਸਨਮਾਨ ਦਾ ਹੈ¢ ਪ੍ਰੰਤੂ ਉਸ ਮਿਹਨਤਕਸ਼ ਨੂੰ ਪੇਟ ਦੀ ਭੁੱਖ ਮਿਟਾਉਣ ਅਤੇ ਪਰਿਵਾਰ ਪਾਲਣ ਲਈ ਲਗਾਤਾਰ ਵਰ੍ਹਦੇ ਮੀਹਾਂ ਅਤੇ ਤਪਦੀਆਂ ਲੂਆਂ ਵਿਚ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ¢ ਛੁੱਟੀਆਂ ਤਾਂ ਕੇਵਲ ਸਰਕਾਰੀ ਮੁਲਾਜ਼ਮਾਂ/ਅਫ਼ਸਰਾਂ ਨੂੰ ਹਨ¢ ਜਿਨ੍ਹਾਂ ਕੜਕਦੀ ਧੁੱਪ ਦਾ ਸੇਕ ਸ਼ਾਇਦ ਕਦੀ ਨਹੀਂ ਵੇਖਿਆ¢ ਚਾਹੀਦਾ ਇਹ ਹੈ ਕਿ ਦੇਸ਼ ਦੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਪੂਰਨ ਤੌਰ 'ਤੇ ਹਰ ਖੇਤਰ ਵਿਚ ਛੁੱਟੀ ਕੀਤੀ ਜਾਂਦੀ¢ ਜਿਸ ਦੇ ਇਵਜ਼ ਵਜੋਂ ਇੱਕ ਦਿਨ ਦਾ ਦੁੱਗਣਾ ਮਿਹਨਤਾਨਾ ਭਾਵ ਦਿਹਾੜੀ ਵੀ ਦਿੱਤੀ ਜਾਂਦੀ¢ ਪ੍ਰੰਤੂ ਪਤਾ ਨਹੀਂ ਕਿਉਂ ਕਿਰਤ ਕਾਨੂੰਨਾਂ ਵਿਚ ਸੁਧਾਰ ਕਰ ਕੇ ਕਿਰਤੀਆਂ ਦੀ ਸੁਰੱਖਿਆ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ¢
ਪਿਛਲੀ ਖ਼ਬਰ 'ਆਪ' ਸਰਕਾਰ ਦੇ ਸਮੇਂ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਨੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਖੋਲ੍ਹੀ ਪੋਲ-ਜਗਜੀਤ/ਨਰਿੰਦਰ... ਅਗਲੀ ਖ਼ਬਰ ਅਣਪਛਾਤੀ ਔਰਤ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।