01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦੋਹਰੇ ਕਤਲ ਮਾਮਲੇ 'ਚ ਪੁਲਿਸ ਵਲੋਂ ਹੁਣ ਤੱਕ ਕੁੱਲ 10 ਗਿ੍ਫ਼ਤਾਰ

ਅਜੀਤ ਡੈਸਕ 12-05-2026
ਮਾਛੀਵਾੜਾ ਸਾਹਿਬ, 11 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰਤੀਪੁਰ ਰੋਡ 'ਤੇ ਨੌਜਵਾਨਾਂ ਦੀ ਖ਼ੂਨੀ ਝੜਪ ਦੌਰਾਨ ਗਗਨਦੀਪ ਸਿੰਘ ਬਿੱਲਾ ਅਤੇ ਮਨਪ੍ਰੀਤ ਸਿੰਘ ਮਨੀ ਦੇ ਦੋਹਰੇ ਕਤਲ ਮਾਮਲੇ 'ਚ ਪੁਲਿਸ ਵਲੋਂ 2 ਹੋਰ ਮੁਲਜ਼ਮਾਂ ਖੁਸ਼ਪ੍ਰੀਤ ਸਿੰਘ ਖ਼ੁਸ਼ੀ ਵਾਸੀ ਸਮਰਾਲਾ ਅਤੇ ਅੰਮਿ੍ਤਵੀਰ ਸਿੰਘ ਉਰਫ਼ ਅੰਮਿ੍ਤ ਵਾਸੀ ਲੱਖੋਵਾਲ ਨੂੰ ਕਾਬੂ ਕਰ ਲਿਆ ਗਿਆ ਹੈ | ਡੀ. ਐੈੱਸ. ਪੀ. ਪਿ੍ਤਪਾਲ ਸਿੰਘ ਨੇ ਦੱਸਿਆ ਕਿ ਦੋਹਰੇ ਕਤਲ ਮਾਮਲੇ 'ਚ ਪੁਲਿਸ ਵਲੋਂ 11 ਵਿਅਕਤੀਆਂ ਦੀ ਪਹਿਚਾਣ ਕਰ ਅਤੇ ਬਾਕੀ 10 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ | ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ ਵਲੋਂ ਇਸ ਸਬੰਧੀ 8 ਮੁਲਜ਼ਮਾਂ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਅੱਜ 2 ਹੋਰ ਨੂੰ ਕਾਬੂ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀਆਂ ਲਗਾਤਾਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ ਅਤੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਮਾਮਲੇ 'ਚ ਈ. ਡੀ. ਦੀ ਕਾਰਵਾਈ ਠੀਕ-ਰਸ਼ਪਾਲ ਸਿੰਘ ਅਗਲੀ ਖ਼ਬਰ ਕਿੰਡਰ ਗਾਰਟਨ ਸਕੂਲ 'ਚ ਉੱਘੇ ਕਹਾਣੀਕਾਰ ਸਾਅਦਤ ਹਸਨ ਮੰਟੋ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।