ਡੇਹਲੋਂ, 15 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸੀ. ਬੀ. ਐੱਸ. ਈ. ਬੋਰਡ ਦਿੱਲੀ ਵਲੋਂ +2 ਦੇ ਐਲਾਨੇ ਨਤੀਜਿਆਂ ਦੌਰਾਨ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਨੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਅੰਗਰੇਜ਼ੀ ਵਿਸ਼ੇ ਵਿਚ ਜਸਜੋਤ ਸਿੰਘ 95 ਅੰਕ, ਪੰਜਾਬੀ ਵਿਸ਼ੇ ਵਿਚ ਇਸ਼ਾਂਤ ਨੇਗੀ 98 ਅੰਕ, ਜੀਵ ਵਿਗਿਆਨ ਵਿਚ ਧਵਨੀ ਨੇ 91 ਅੰਕ, ਅਰਥ ਸ਼ਾਸਤਰ ਵਿਚ ਅਭੈਨੂਰ ਸਿੰਘ ਨੇ 93 ਅੰਕ, ਅਕਾਊਾਟੈਂਸੀ ਵਿਚ ਅਭੈਨੂਰ ਸਿੰਘ ਨੇ 91 ਅੰਕ, ਫਿਜ਼ੀਕਲ ਐਜੂਕੇਸ਼ਨ ਅਭੈਣੂਰ ਸਿੰਘ 94 ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ | ਸਕੂਲ ਦੀ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਚੇਅਰਪਰਸਨ ਸੁਮਨ ਸੋਫਤ ਅਤੇ ਡਾਇਰੈਕਟਰ ਡਾ. ਸੁਰਿੰਦਰ ਪਾਲ ਸਿੰਘ ਸੋਫਤ ਨੇ ਵੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣਗੇ |