ਡੇਹਲੋਂ, 15 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਨਤੀਜਿਆਂ 'ਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਨਤੀਜਾ ਸ਼ਾਨਦਾਰ ਰਿਹਾ | ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਪੰਧੇਰ ਅਤੇ ਪਿ੍ੰਸੀਪਲ ਨਵੀਨ ਬਾਂਸਲ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਚਾਰੇ ਸਟਰੀਮ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਦਾ ਨਤੀਜਾ 100 ਫ਼ੀਸਦੀ ਰਿਹਾ | ਮੈਡੀਕਲ ਗਰੁੱਪ ਵਿਚ ਹਰਸ਼ਿਤ ਗਰੋਵਰ ਨੇ 97.8ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪੂਰੇ ਇਲਾਕੇ ਵਿਚੋਂ ਮੋਹਰੀ ਬਣ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਇਸ ਦੇ ਨਾਲ ਅਨੰਨਿਆ ਧਵਨ ਨੇ 87 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਰਣਵੀਰ ਕੌਰ ਨੇ 78.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ | ਨਾਨ ਮੈਡੀਕਲ ਗਰੁੱਪ ਵਿਚ ਗੁਰਜੋਤ ਸਿੰਘ ਨੇ 95 ਫ਼ੀਸਦੀ ਅੰਕ ਲੈ ਕੇ ਪਹਿਲਾ, ਜੈਵੀਰ ਸਿੰਘ ਨੇ 88.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਹਰਲੀਨ ਕੌਰ ਨੇ 77.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਵਿਚ ਅਰਸ਼ਦੀਪ ਕੌਰ 94.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਅਨਮੋਲਪ੍ਰੀਤ ਸਿੰਘ ਨੇ 84.2 ਫ਼ੀਸਦੀ ਦੂਜਾ ਅਤੇ ਮੁਸਕਾਨਪ੍ਰੀਤ ਕੌਰ 83.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਦੇ ਰੀਤੂਗੀਤ ਕੌਰ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਜਸਮੋਲ ਕੌਰ ਨੇ 88.4 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਸਹਿਜਵੀਰ ਸਿੰਘ ਨੇ 85 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੇ ਸਾਬਤ ਕੀਤਾ ਹੈ ਕਿ ਗੁੱਡਅਰਥ ਸਕੂਲ ਸਿਆੜ ਬੱਚਿਆਂ ਨੂੰ ਉੱਤਮ ਸਿੱਖਿਆ ਲਈ ਇਲਾਕੇ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ | ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਸਕੂਲ ਕਮੇਟੀ ਦੇ ਚੇਅਰਮੈਨ ਪ੍ਰੋ. ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ ਅਤੇ ਪ੍ਰਦੀਪ ਸੇਠੀ ਨੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਸਕੂਲ ਦੇ ਪਿ੍ੰਸੀਪਲ ਨਵੀਨ ਬਾਂਸਲ ਅਤੇ ਬਾਰ੍ਹਵੀਂ ਜਮਾਤ ਨੂੰ ਪੜਾਉਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਦਿੱਤਾ |