31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਹੋਈਆਂ ਰਜਿਸਟਰੀਆਂ 'ਤੇ ਨਾਇਬ ਤਹਿਸੀਲਦਾਰ ਮੁੱਲਾਂਪੁਰ ਦੇ ਦਸਤਖ਼ਤਾਂ ਲਈ ਲੰਬੀ ਉਡੀਕ ਕਿਉਂ- ਹਸਨਪੁਰ <br/>

ਅਜੀਤ ਡੈਸਕ 20-05-2026
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਮਾਲ ਵਿਭਾਗ ਦੀ ਮੁੱਲਾਂਪੁਰ ਸਬ ਤਹਿਸੀਲ ਅੰਦਰ ਸੀਨੀਅਰ ਤੋਂ ਜੂਨੀਅਰ ਬਹੁਤੀਆਂ ਸੀਟਾਂ 'ਤੇ ਬਿਨਾਂ ਪੈਸੇ ਦਿੱਤੇ ਕੋਈ ਕੰਮ ਨਹੀਂ ਹੋ ਰਿਹਾ, ਮੁੱਲਾਂਪੁਰ ਸਬ ਤਹਿਸੀਲ 'ਚ ਵਧੇ ਭਿ੍ਸ਼ਟਾਚਾਰ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਸ਼ਿਕਾਇਤਾਂ ਬਾਰੇ ਐੱਸ.ਡੀ.ਐੱਮ ਪੂਰੀ ਤਰ੍ਹਾਂ ਬੇਖ਼ਬਰ ਹੈ | ਭਿ੍ਸ਼ਟਾਚਾਰ ਦੀ ਪੁਸ਼ਟੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਦੱਸਿਆ ਕਿ ਅੱਜ ਹੋਈਆਂ ਰਜਿਸਟਰੀਆਂ ਨਾਇਬ ਤਹਿਸੀਲਦਾਰ ਦੇ ਦਸਤਖ਼ਤਾਂ ਲਈ 15-15 ਦਿਨ ਲਟਕੀਆਂ ਰਹਿੰਦੀਆਂ, ਇਨ੍ਹਾਂ ਰਜਿਸਟਰੀਆਂ ਦਾ ਇੰਤਕਾਲ ਹੋਣ ਨੂੰ ਦੋ ਮਹੀਨੇ ਵੀ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਹੋਈ ਰਜਿਸਟਰੀ ਮਾਲਕ ਨੂੰ ਤੀਸਰੇ ਜਾਂ ਚੌਥੇ ਦਿਨ ਪ੍ਰਾਪਤ ਹੋਣੀ ਚਾਹੀਦੀ ਹੈ, ਲੰਬੀ ਉਡੀਕ ਦੇ ਚੱਲਦਿਆਂ ਕੋਈ ਨਾ ਕੋਈ ਸ਼ਿਕਾਇਤ ਪਹੁੰਚ ਜਾਂਦੀ ਹੈ, ਜੋ ਪੈਸੇ ਦੇ ਆਨ-ਪ੍ਰਦਾਨ ਵਿਚ ਸਹਾਈ ਹੁੰਦੀ ਹੈ | ਹਸਨਪੁਰ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਖਿਲਾਫ ਬਣਾਈ ਰਣਨੀਤੀ ਇਕ ਚੰਗਾ ਫ਼ੈਸਲਾ, ਪਰ ਮੁੱਲਾਂਪਰ ਸਬ ਤਹਿਸੀਲ 'ਚ ਕੋਈ ਬਹੁਤਾ ਅਸਰ ਨਹੀਂ, ਭਾਰਤ ਮਾਲਾ ਪ੍ਰਾਜੈਕਟ ਹੋਵੇ ਜਾਂ ਐੱਕਸਪ੍ਰੈੱਸਵੇਅ ਵਾਲੇ ਜ਼ਮੀਨ ਤਬਾਦਲੇ ਸਮੇਂ ਭਿ੍ਸ਼ਟਾਚਾਰ ਦੀਆਂ ਚੰਗੀਆਂ ਧੱਜੀਆਂ ਉੱਡੀਆਂ | ਜਗਰੂਪ ਸਿੰਘ ਹਸਨਪੁਰ ਕਿਹਾ ਕਿ ਪੰਜਾਬ ਸਰਕਾਰ ਦੇ ਅਸ਼ਟਾਮ ਪੇਪਰਾਂ 'ਤੇ ਬਲੈਕ ਰੋਕਣ ਲਈ ਆਨਲਾਈਨ ਸੁਵਿਧਾ ਆਮ ਜਨਤਾ ਲਈ ਸ਼ੁਰੂ ਕਰਵਾਈ ਸੀ, ਪਰ ਸਬ ਤਹਿਸੀਲ ਮੁੱਲਾਂਪੁਰ 'ਚ ਇਹ ਸੁਵਿਧਾ ਵੀ ਨਿਕੰਮੀ ਬਣੀ ਹੈ, 100 ਵਾਲਾ ਅਸ਼ਟਾਮ 150 ਅਤੇ 2500 ਵਾਲਾ ਅਸ਼ਟਾਮ 3000 ਵਿਚ ਵਿਕ ਰਿਹਾ | ਜ਼ਮੀਨ ਦੀ ਰਜਿਸਟਰੀ, ਹਲਫਨਾਮਿਆਂ ਅਤੇ ਹੋਰ ਕਾਨੂੰਨੀ ਕਾਰਜਾਂ ਨੂੰ ਆਮ ਲੋਕਾਂ ਨੂੰ ਅਸ਼ਟਾਮ ਖਰੀਦਣੇ ਪੈਂਦੇ ਹਨ, ਪਰ ਅਸ਼ਟਾਮ ਫਰੋਸ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਲੁੱਟ ਕਰਦੇ ਹਨ |


ਪਿਛਲੀ ਖ਼ਬਰ ਬਾਬੇ ਸ਼ਹੀਦ ਸਿੰਘਾਂ ਦੀ ਯਾਦ 'ਚ ਸਾਲਾਨਾ ਧਾਰਮਿਕ ਸਮਾਗਮ ਭਲਕੇ ਅਗਲੀ ਖ਼ਬਰ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਮੱਲ੍ਹਾ ਤੋਂ ਮਾਣੂੰਕੇ ਨੂੰ ਜੋੜਨ ਵਾਲੀ 50 ਲੱਖ ਦੀ ਲਾਗਤ ਨਾਲ ਤਿਆਰ ਸੜਕ ਦਾ ਉਦਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।