27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੁਪਾਲੋਂ ਵਿਖੇ ਕਰਵਾਇਆ ਦਸਤਾਰ ਮੁਕਾਬਲਾ

ਅਜੀਤ ਡੈਸਕ 24-05-2026
ਬੀਜਾ, 23 ਮਈ (ਕਸ਼ਮੀਰਾ ਸਿੰਘ ਬਗਲੀ)-ਸੀ. ਬੀ. ਐਸ. ਈ. ਬੋਰਡ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਸੰਸਥਾ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੁਪਾਲੋਂ ਵਿਖੇ ਪਹਿਲਾ ਦਸਤਾਰ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਪੰਜਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਦਸਤਾਰ ਮੁਕਾਬਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਬਾਣੀ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਸੀ | ਇਸ ਮੁਕਾਬਲੇ 'ਚ ਪਹਿਲਾ ਸਥਾਨ ਲਕਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ, ਦੂਜਾ ਸਥਾਨ ਸ਼ਰਨਵੀਰ ਸਿੰਘ ਤੇ ਹਰਸ਼ਾਨ ਸਿੰਘ ਅਤੇ ਤੀਜਾ ਸਥਾਨ ਗੁਰਦਿੱਤ ਸਿੰਘ ਅਤੇ ਹਰਬਖਸ਼ ਸਿੰਘ ਨੇ ਪ੍ਰਾਪਤ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਪਰਸਨ ਸ਼੍ਰੀਮਤੀ ਗੁਰਮਿੰਦਰ ਕੌਰ, ਡਾਇਰੈਕਟਰ ਕਰਮਵੀਰ ਸਿੰਘ ਅਤੇ ਅਨਹਦਵੀਰ ਸਿੰਘ, ਉਪ ਪਿ੍ੰਸੀਪਲ ਨਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਸਤਾਰ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੀ ਅਨਮੋਲ ਦਾਤ ਹੈ, ਕਿਉਂਕਿ ਇਹ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਹੈ | ਇਸ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਣਾ ਹਰੇਕ ਸਿੱਖ ਦਾ ਫ਼ਰਜ਼ ਹੈ |
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਿਖੇ 'ਗੋਆ ਬੀਚ ਪਾਰਟੀ' ਅਗਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਦਾ ਬੀ. ਐਸ. ਸੀ. ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।