27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗੁਰੂ ਨਾਨਕ ਸਕੂਲ ਦੋਰਾਹਾ ਵਿਖੇ 'ਗੋਆ ਬੀਚ ਪਾਰਟੀ'

ਅਜੀਤ ਡੈਸਕ 24-05-2026
ਦੋਰਾਹਾ, 23 ਮਈ (ਪੱਤਰ ਪ੍ਰੇਰਕ)-ਦਿਨੋ-ਦਿਨ ਵੱਧ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਮਿਤੀ 23 ਮਈ, 2026 ਨੂੰ ਨੰਨ੍ਹੇ-ਮੁੰਨੇ ਬੱਚਿਆਂ ਦੇ ਮਨੋਰੰਜਨ ਲਈ ਇੱਕ ਵਿਸ਼ੇਸ 'ਗੋਆ ਬੀਚ ਪਾਰਟੀ' ਕਰਵਾਈ ਗਈ | ਸਕੂਲ ਵੱਲੋਂ ਕੈਂਪਸ ਵਿੱਚ ਰੰਗ-ਬਰੰਗੀਆਂ ਛੱਤਰੀਆਂ, ਆਰਟੀਫੀਸ਼ਅਲ ਵਾਟਰ ਪੂਲ ਸਾਈਟ ਅਤੇ ਬੱਚਿਆਂ ਦੇ ਖੇਡਣ ਲਈ ਰੇਤ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਪ੍ਰਾਇਮਰੀ ਅਤੇ ਪ੍ਰੀ- ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੇ ਹਿੱਸਾ ਲਿਆ | ਬੱਚਿਆਂ ਨੇ ਪਾਣੀ ਦੇ ਫੁਹਾਰਿਆਂ ਅਤੇ ਪੂਲ ਵਿੱਚ ਖੂਬ ਮਸਤੀ ਕੀਤੀ | ਰੇਤ ਦੇ ਘਰ ਬਣਾਉਣ ਅਤੇ ਬੀਚ ਬਾਲ ਨਾਲ਼ ਖੇਡਣ ਦੀਆਂ ਖੇਡਾਂ ਵੀ ਖਿੱਚ ਦਾ ਕੇਂਦਰ ਰਹੀਆਂ | ਸਕੂਲ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ, ਪਿ੍ੰਸੀਪਲ ਡਾ. ਡੀ. ਪੀ. ਠਾਕੁਰ ਤੇ ਡਿਪਟੀ ਹੈੱਡ ਮਿਸਟਰਸ ਪੂਰਵੀ ਮਹਿਤਾ ਨੇ ਕਿਹਾ ਕਿ ਕਿਤਾਬੀ ਗਿਆਨ ਦੇਣ ਦੇ ਨਾਲ ਨਾਲ ਸਰਬਪੱਖੀ ਵਿਕਾਸ ਵੀ ਹੋਣਾ ਚਾਹੀਦਾ ਹੈ | ਇਸ ਤਰ੍ਹਾਂ ਦੇ ਰਚਨਾਤਮਿਕ ਅਤੇ ਮਨੋਰੰਜਕ ਸਮਾਗਮ ਬੱਚਿਆਂ ਨੂੰ ਤਣਾਅ-ਮੁਕਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ |
ਪਿਛਲੀ ਖ਼ਬਰ ਸੂਬੇ ਦੀਆਂ ਨਗਰ ਕੌਂਸਲ ਚੋਣਾਂ 'ਚ ਵੋਟਰ ਦੇਣਗੇ ਸ਼ਾਨਦਾਰ ਫਤਵਾ-ਮੰਡੇਰ ਅਗਲੀ ਖ਼ਬਰ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੁਪਾਲੋਂ ਵਿਖੇ ਕਰਵਾਇਆ ਦਸਤਾਰ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।