29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਾਲਾ ਸੋਮਲਖੇੜੀ ਅਤੇ ਬਹਾਦਰ ਸਿੰਘ ਨੇ ਪਿੰਡ ਸੋਮਲਖੇੜੀ ਵਿਖੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ

ਅਜੀਤ ਡੈਸਕ 24-05-2026
ਮਲੌਦ, 23 ਮਈ (ਸਹਾਰਨ ਮਾਜਰਾ)-ਨਗਰ ਪੰਚਾਇਤ ਮਲੌਦ ਦੇ ਉੱਪ ਪ੍ਰਧਾਨ ਅਤੇ 'ਆਪ' ਦੇ ਸੀਨੀਅਰ ਨੇਤਾ ਮੁੱਖ ਬੁਲਾਰੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ, ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਨੇ ਪੰਜਾਬ ਸਰਕਾਰ ਦੀ ਤਰਫੋਂ ਲੋੜਵੰਦ ਲਾਭਪਾਤਰੀ ਪਰਿਵਾਰਾਂ ਨੂੰ ਸ਼ੁਰੂ ਕੀਤੀ ਰਾਸ਼ਨ ਕਿੱਟਾਂ ਦੇਣ ਦੀ ਪ੍ਰਕਿਰਿਆ ਪਿੰਡ ਸੋਮਲਖੇੜੀ ਤੋਂ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਦਾਲ, ਚੀਨੀ, ਨਮਕ, ਸਰੋ੍ਹਾ ਦੇ ਤੇਲ ਦੀ ਬੋਤਲ ਅਤੇ ਹਲਦੀ ਆਦਿ ਹੈ | ਪਾਲਾ ਸੋਮਲਖੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਵਾਅਦਾ ਵੀ ਨਹੀਂ ਕੀਤਾ ਗਿਆ ਸੀ ਪ੍ਰੰਤੂ ਫਿਰ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਜ਼ਰੂਰਤਮੰਦ ਪਰਿਵਾਰਾਂ ਨਾਲ ਇਕ ਤਰ੍ਹਾਂ ਦੀ ਹਮਦਰਦੀ ਪ੍ਰਗਟ ਕਰਦਿਆਂ ਘਰੇਲੂ ਰਾਸ਼ਨ ਭੇਜਿਆ ਗਿਆ ਹੈ | ਉਨ੍ਹਾਂ 'ਆਪ' ਸਰਕਾਰ ਵਲੋਂ ਕੀਤੇ 4 ਸਾਲਾਂ ਦੌਰਾਨ ਵਿਕਾਸ ਕਾਰਜਾਂ ਦੀ ਤਫ਼ਸੀਲ ਸਾਂਝੀ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਚੋਣ ਮੈਨੀਫੈਸਟੋ ਤੋਂ ਇਲਾਵਾ ਬਹੁਤ ਸਾਰੇ ਕੰਮ ਕਰਕੇ ਵਰਕਰਾਂ ਦਾ ਮਾਣ ਸਨਮਾਨ ਵਧਾਇਆ ਜਾ ਰਿਹਾ ਹੈ | ਉਕਤ ਆਗੂਆਂ ਨੇ ਦਾਅਵਾ ਕੀਤਾ ਕਿ 2027 ਵਿਧਾਨ ਸਭਾ ਚੋਣਾਂ ਵਿੱਚ ਆਪ ਦੁਬਾਰਾ ਸਰਕਾਰ ਬਣਾਏਗੀ | ਜਿਸ ਦਾ ਮੁੱਢ ਬੰਨਿ੍ਹਆ ਜਾ ਚੁੱਕਾ ਹੈ | ਇਸ ਮੌਕੇ ਹਰਮੀਤ ਸਿੰਘ ਸੋਮਲ ਖੇੜੀ, ਸੱਤੂ ਮਲੌਦ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਨਗਰ ਕੌਂਸਲ ਚੋਣਾਂ 'ਚ ਧਮਾਕੇਦਾਰ ਜਿੱਤ ਦਾ ਦਾਅਵਾ ਠੋਕਿਆ ਅਗਲੀ ਖ਼ਬਰ ਵਾਰਡ ਨੰਬਰ-9 ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਦੇ ਹੱਕ 'ਚ ਪਤੀ ਦਵਿੰਦਰ ਸਿੰਘ ਕਹਿਲ ਵਲੋਂ ਘਰ-ਘਰ ਵੋਟਾਂ ਦੀ ਅਪੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।