20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਬ ਡਵੀਜ਼ਨ ਚਾਵਾ ਵਿਖੇ ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਯੂਨੀਅਨ ਨੇ ਲਹਿਰਾਇਆ ਝੰਡਾ <br/>

ਅਜੀਤ ਡੈਸਕ 27-05-2026
ਬੀਜਾ, 26 ਮਈ (ਕਸ਼ਮੀਰਾ ਸਿੰਘ ਬਗ਼ਲੀ)-ਸਬ-ਡਵੀਜਨ ਚਾਵਾ ਵਿਖੇ ਮਈ ਦਿਵਸ ਦੇ ਸਬੰਧ ਵਿੱਚ ਇੰਜੀਨੀਅਰ ਸੁਖਵਿੰਦਰ ਸਿੰਘ ਵਾਲੀਆ ਸਰਕਲ ਪ੍ਰਧਾਨ ਖੰਨਾ ਦੀ ਅਗਵਾਈ ਹੇਠ ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਦਾ ਕੇਸਰੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਹਰਿੰਦਰ ਸਿੰਘ ਹਰਬੰਸਪੁਰ ਸੀਨੀਅਰ ਮੀਤ ਪ੍ਰਧਾਨ, ਕੇਂਦਰੀ ਜੋਨ ਲੁਧਿਆਣਾ ਇੰਜੀਨੀਅਰ ਰਮੇਸ਼ ਕੁਮਾਰ ਮੀਤ ਪ੍ਰਧਾਨ ਅਤੇ ਉਚੇਚੇ ਤੌਰ 'ਤੇ ਪਹੁੰਚੇ ਵੈੱਲਫੇਅਰ ਫੈਡਰੇਸ਼ਨ ਸਰਕਲ ਖੰਨਾ ਦੇ ਪ੍ਰਧਾਨ ਮਦਨ ਲਾਲ ਸ਼ਰਮਾ, ਗੁਰਸ਼ਰਨ ਸਿੰਘ, ਜਰਨੈਲ ਸਿੰਘ ਭੜੀ, ਮੇਵਾ ਸਿੰਘ ਮਾਨੂੰਪੁਰ, ਜੰਗ ਬਹਾਦਰ ਖੇੜੀਂ ਨੋਧ ਸਿੰਘ, ਸੇਵਕ ਸਿੰਘ ਭੁਮੱਦੀ, ਬਲਵੀਰ ਸਿੰਘ ਭੀਰੀ ਬੀਜਾਂ, ਮੇਵਾ ਸਿੰਘ ਬੀਜਾ, ਇੰਜਨੀਅਰ ਪਵਨ ਕੁਮਾਰ ਜੇ.ਈ., ਇੰਜਨੀਅਰ ਅਮਰਜੀਤ ਸਿੰਘ ਜੇ.ਈ. ਅਤੇ ਭਰਾਤਰੀ ਜਥੇਬੰਦੀ ਤੇ ਕਿਸ਼ਨ ਕੁਮਾਰ ਅਤੇ ਕੁਲਵਿੰਦਰ ਸਿੰਘ, ਕਮਲਜੀਤ ਕੌਰ, ਦਵਿੰਦਰ ਕੌਰ, ਸਨੀ ਮੁਲਾਜ਼ਮ ਹਾਜ਼ਰ ਸਨ | ਪੰਜਾਬ ਸਰਕਾਰ ਪਾਵਰਕਾਮ ਮੈਨੇਜਮੈਂਟ ਅਤੇ ਟਰਾਸਕੋ ਮੈਨੇਜਮੈਂਟ ਤੋਂ ਮੰਗ ਕੀਤੀ ਜਾਂਦੀ ਹੈ ਅਤੇ ਬਿਜਲੀ ਕਾਮਿਆਂ ਦੇ ਪੈਡਿੰਗ ਡੀ ਏ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ | ਨਵੀਆਂ ਪੋਸਟਾਂ ਭਰੀਆਂ ਜਾਣ ਅਤੇ ਸੇਵਾ ਮੁਕਤ ਕਾਮਿਆਂ ਦੇ ਬਕਾਏ ਛੇਤੀ ਤੋਂ ਛੇਤੀ ਕਲੀਅਰ ਕੀਤੇ ਜਾਣ |

ਪਿਛਲੀ ਖ਼ਬਰ ਪਲੈਨਟ ਈ ਸਕੂਲ ਦੇ ਵਿਦਿਆਰਥੀਆਂ ਨੇ 7ਵੀਂ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਲਈ ਕੱਲ੍ਹ ਤੋਂ 'ਆਪ' ਸਰਕਾਰ ਖ਼ਿਲਾਫ਼ ਦਿੱਤੇ ਜਾਣਗੇ ਜ਼ਿਲ੍ਹਾ ਪੱਧਰੀ ਧਰਨੇ- ਬਲਵਿੰਦਰ ਲਤਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।