20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਆਦਿ ਧਰਮ ਸਤਿਸੰਗ ਭਵਨ ਦਹੇੜੂ ਵਿਖੇ ਪੂਰਨਮਾਸ਼ੀ ਦੇ ਸਮਾਗਮ ਸੰਬੰਧੀ ਹੋਈ ਮੀਟਿੰਗ <br/>

ਅਜੀਤ ਡੈਸਕ 27-05-2026
ਬੀਜਾ, 26 ਮਈ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦੈਹਿੜੂ ਵਿਖੇ 31 ਮਈ ਨੂੰ ਪੂਰਨਮਾਸ਼ੀ ਦੇ ਸ਼ੁੱਭ ਦਿਹਾੜੇ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਆਦਿ ਧਰਮ ਮਿਸ਼ਨ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਡਾਕਟਰ ਰਾਜਿੰਦਰ ਸਿੰਘ ਭੌਰਲਾ, ਕੈਸ਼ੀਅਰ ਗੁਰਪ੍ਰੀਤ ਸਿੰਘ ਮਾਦਪੁਰ ਕੁਲਵਿੰਦਰ ਸਿੰਘ ਭਗਵਾਨਪੁਰਾ ਨੇ ਦਸਿਆ ਕਿ ਸੱਚਖੰਡ ਵਾਸੀ 707 ਸੁਆਮੀ ਰਵੀਚਰਨ ਦਾਸ ਨੇ ਇਹ ਅਸਥਾਨ ਇੱਕ ਦਹਾਕੇ ਪਹਿਲਾਂ ਸੰਗਤਾਂ ਲਈ ਬਣਾਇਆ ਸੀ | ਜਿੱਥੇ ਉਹ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ | ਹੁਣ ਇਸ ਅਸਥਾਨ ਦੀ ਸੇਵਾ ਸੰਤ ਬਲਵੀਰ ਦਾਸ ਕਰ ਰਹੇ ਹਨ | ਉਨ੍ਹਾਂ ਦੇ ਜਨਮ ਦਿਹਾੜੇ ਨੂੰ ਮੁੱਖ ਰਖਦਿਆਂ 31 ਮਈ ਨੂੰ ਬੂਟੇ ਲਗਾਏ ਜਾ ਰਹੇ ਹਨ | ਸਮਾਗਮ ਸੰਬੰਧੀ ਕੀਤੀ ਗਈ ਮੀਟਿੰਗ ਮੌਕੇ ਰਾਜਿੰਦਰ ਸਿੰਘ ਭੌਰਲਾ, ਕੁਲਜੀਤ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਜਸਪਾਲੋਂ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦਬੁਰਜੀ, ਜੀਤ ਸਿੰਘ ਦਬੁਰਜੀ, ਸਿਆਮ ਸਿੰਘ ਕੋਟ, ਗੁਰਮੀਤ ਸਿੰਘ ਭੌਰਲਾ, ਪਰਮਜੀਤ ਸਿੰਘ, ਬਲਦੇਵ ਸਿੰਘ ਈਸੜੂ, ਪੰਮਾ ਸਿੰਘ ਈਸੜੂ, ਬਹਾਦਰੀ ਈਸੜੂ, ਕੇਵਲ ਸਿੰਘ ਲੋਪੋਂ, ਤਰਲੋਚਨ ਸਿੰਘ ਰੂਪਾ, ਤਾਰਾ ਸਿੰਘ ਦਹੇੜੂ, ਗਗਨ ਦਹੇੜੂ, ਅਵਤਾਰ ਸਿੰਘ ਨਾਥ ਜੀ, ਸੰਤੋਖ ਸਿੰਘ ਬਿਲੀ, ਬਲਦੇਵ ਸਿੰਘ ਜਸਪਾਲੋਂ ਤੋਂ ਇਲਾਵਾ ਅਮਲੋਹ, ਖੇੜੀ, ਹਿਮਾਯੂ ਪੁਰ, ਜਸੋਵਾਲ ਆਦਿ ਨਗਰਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਕਾਂਗਰਸੀ ਆਗੂ ਰਜਿੰਦਰ ਗਹੀਰ ਨੇ ਵਿਧਾਇਕ ਗਿਆਸਪੁਰਾ ਤੇ ਗਾਲੀ-ਗਲੋਚ ਤੇ ਹੱਥੋਪਾਈ ਕਰਨ ਦਾ ਲਗਾਇਆ ਦੋਸ਼ <br/> ਅਗਲੀ ਖ਼ਬਰ ਪਲੈਨਟ ਈ ਸਕੂਲ ਦੇ ਵਿਦਿਆਰਥੀਆਂ ਨੇ 7ਵੀਂ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।