11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਿੰਡਰ ਗਾਰਟਨ ਸਕੂਲ ਵਿਚ ਵਾਤਾਵਰਨ ਦਿਵਸ ਮਨਾਇਆ ਗਿਆ

ਅਜੀਤ ਡੈਸਕ 30-05-2026
ਸਮਰਾਲਾ, 29 ਮਈ (ਗੋਪਾਲ ਸੋਫਤ)-ਕਿੰਡਰ ਗਾਰਟਨ ਤੇ ਸੀਨੀਅਰ ਸੈਕੰਡਰੀ ਸਕੂਲ ਨੇ ਅੱਜ ਛੋਟੇ ਬੱਚਿਆਂ ਤੋਂ ਸਕੂਲ ਵਿਚ ਵਾਤਾਵਰਨ ਨੂੰ ਧਿਆਨ ਵਿਚ ਰੱਖਦੇ ਹੋਏ ਬੂਟੇ ਲਗਵਾਏ ਅਤੇ ਬੱਚਿਆਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਤੇ ਬੱਚਿਆਂ ਨੂੰ ਪ੍ਰੇਰਿਆ ਗਿਆ ਕਿ ਜਿਹੜਾ ਬੂਟਾ ਤੁਸੀਂ ਆਪਣੇ ਘਰ ਦੇ ਵਿਹੜੇ ਜਾਂ ਬਾਹਰ ਲਗਾਉਂਗੇ ਉਸ ਨੂੰ ਪਾਲਣਾ ਵੀ ਤੁਸੀਂ ਹੈ | ਬੱਚਿਆਂ ਨੇ ਇੱਕ ਮਤ ਹੋ ਕੇ ਇਹ ਵਾਅਦਾ ਕੀਤਾ ਕਿ ਅਸੀਂ ਇੰਨਾ ਬੂਟਿਆਂ ਦਾ ਆਪ ਖਿਆਲ ਰੱਖਾਂਗੇ | ਇਸ ਵਕਤ ਸਕੂਲ ਦੇ ਪਿ੍ੰਸੀਪਲ ਰਣਜੋਤ ਕੌਰ ਨੇ ਬੋਲਦਿਆਂ ਕਿਹਾ ਕਿ ਇਸ ਵਕਤ ਸਾਰੇ ਪੰਜਾਬ ਵਿੱਚ ਹੀ ਦਰਖਤਾਂ ਦੀ ਸਖ਼ਤ ਲੋੜ ਹੈ | ਇਸ ਨਾਲ ਕੁਦਰਤੀ ਸੰਤੁਲਨ ਬਣਿਆ ਰਹੇਗਾ | ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਦੱਸਿਆ ਕਿ ਰੁੱਖ ਆਕਸੀਜਨ ਪ੍ਰਦਾਨ ਕਰ ਕੇ ਸਾਨੂੰ ਜੀਵਨ ਦਾਨ ਦਿੰਦੇ ਹਨ ਅਤੇ ਜੇ ਅਸੀਂ ਦਰਖ਼ਤ ਲਾਵਾਂਗੇ ਤਾਂ ਬਾਬੇ ਨਾਨਕ ਦੀ ਬਾਣੀ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ' ਦੀ ਪਾਲਣਾ ਕਰ ਰਹੇ ਹੋਵਾਂਗੇ | ਬੱਚਿਆਂ ਨੇ ਆਪਣੇ ਘਰ ਅਤੇ ਬਾਹਰ ਨਵੇਂ-2 ਬੂਟੇ ਲਾਉਣ ਦਾ ਪ੍ਰਣ ਕੀਤਾ | ਰਣਜੋਤ ਕੌਰ ਨੇ ਦੱਸਿਆ ਕਿ ਇਸ ਸੰਬੰਧ ਵਿਚ ਆਉਣ ਵਾਲੇ ਦਿਨਾਂ ਵਿਚ ਇਕ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ | ਇਸ ਪ੍ਰੋਗਰਾਮ ਵਿਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਅਧਿਆਪਕ ਵੀ ਸ਼ਾਮਿਲ ਸਨ | ਅੰਤ ਵਿਚ ਇਸ ਪ੍ਰੋਗਰਾਮ ਵਿਚ ਛੋਟੇ ਬੱਚਿਆਂ ਵਲੋਂ ਗਿੱਧਾ ਪਾ ਕੇ ਖ਼ੁਸ਼ੀ ਮਨਾਈ ਗਈ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਕੇਵਲ ਢਿੱਲੋਂ ਦੇ ਭਾਜਪਾ ਪੰਜਾਬ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਮਿਲੇਗੀ ਹੋਰ ਵੀ ਮਜ਼ਬੂਤੀ-ਹੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।