ਮਲੌਦ, 3 ਜੂਨ (ਦਿਲਬਾਗ ਸਿੰਘ ਚਾਪੜਾ)-ਬਲਾਕ ਮਲੌਦ ਦੇ ਪਿੰਡ ਝੱਮਟ ਦੇ ਜੰਮਪਲ ਰਣਧੀਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਵੱਡਾ ਮਾਣ ਦਿੰਦਿਆਂ ਰਾਜਸਥਾਨ ਸੂਬੇ ਵਿੱਚ ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਰਣਧੀਰ ਸਿੰਘ ਝੱਮਟ ਕਾਫ਼ੀ ਲੰਮੇ ਸਮੇਂ ਤੋਂ ਜੈਪੁਰ, ਰਾਜਸਥਾਨ ਵਿਖੇ ਰਹਿ ਰਹੇ ਹਨ ਅਤੇ ਉਥੇ ਭਾਜਪਾ ਦੇ ਸਰਗਰਮ ਅਤੇ ਸੀਨੀਅਰ ਆਗੂ ਹਨ | ਉਹ ਰਾਜਸਥਾਨ ਵਿਖੇ ਰਹਿ ਰਹੇ ਸਿੱਖਾਂ ਦੇ ਮੁੱਦਿਆਂ ਤੇ ਸਰਗਰਮ ਅਤੇ ਸੰਘਰਸ਼ਸ਼ੀਲ ਹਨ, ਜਿਸ ਕਾਰਨ ਪਾਰਟੀ ਵੱਲੋਂ ਘੱਟ ਗਿਣਤੀ ਮੋਰਚੇ ਵਿੱਚ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ | ਭਾਜਪਾ ਦੇ ਐਜੂਕੇਸ਼ਨ ਵਿੰਗ ਪੰਜਾਬ ਦੇ ਕੋ ਕਨਵੀਨਰ ਪਿ੍ੰਸੀਪਲ ਸੰਜੀਵ ਮੌਦਗਿੱਲ ਅਤੇ ਮੰਡਲ ਪ੍ਰਧਾਨ ਕੁਲਦੀਪ ਸਿੰਘ ਸੋਮਲ ਨੇ ਇਸ ਨਿਯੁਕਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਮਲੌਦ ਇਲਾਕੇ ਦੇ ਮਿਹਨਤੀ ਸਿੱਖ ਆਗੂ ਦੀ ਇਹ ਅਹਿਮ ਨਿਯੁਕਤੀ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ |