04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਖੇਤਾਂ 'ਚੋਂ ਮੋਟਰਾਂ ਚੋਰੀਆਂ ਕਰ ਕੇ ਵੇਚਣ ਵਾਲੇ ਚੋਰ ਕਿਸਾਨਾਂ ਨੇ ਟਰੈਪ ਲਗਾ ਕੇ ਕੀਤੇ ਕਾਬੂ

ਅਜੀਤ ਡੈਸਕ 04-06-2026
ਮਾਛੀਵਾੜਾ ਸਾਹਿਬ, 3 ਜੂਨ (ਮਨੋਜ ਕੁਮਾਰ)-ਇਲਾਕੇ ਅੰਦਰ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਚੋਰੀਆਂ ਹੋਣ ਦਾ ਸਿਲਸਿਲਾ ਰਫ਼ਤਾਰ ਫੜਦਾ ਜਾ ਰਿਹਾ ਹੈ | ਆਏ ਦਿਨ ਕਿਸੇ ਨਾ ਕਿਸੇ ਕਿਸਾਨ ਦੀ ਮੋਟਰ ਚੋਰੀ ਹੋ ਜਾਂਦੀ ਹੈ | ਬੀਤੀ ਰਾਤ ਕਿਸਾਨਾਂ ਵਲੋਂ ਮੋਟਰ ਚੋਰੀ ਕਰਨ ਆਏ ਇੱਕ ਚੋਰ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ | ਜਦੋਂ ਉਸ ਚੋਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੇਰੇ ਨਾਲ ਹੋਰ ਵੀ ਸਾਥੀ ਹਨ, ਅਸੀਂ ਰਲ ਕੇ ਇਹ ਮੋਟਰਾਂ ਚੋਰੀ ਕਰਦੇ ਹਾਂ | ਜਦੋਂ ਕਿਸਾਨਾਂ ਨੇ ਚੋਰ ਨੂੰ ਪੁੱਛਿਆ ਕਿ ਇਹ ਮੋਟਰਾਂ ਤੁਸੀਂ ਕਿੱਥੇ ਵੇਚਦੇ ਹੋ ਤਾਂ ਉਸ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਵਿਖੇ ਇੱਕ ਕਬਾੜੀਏ ਨੂੰ ਅਸੀਂ 1500 ਜਾਂ 2000 ਦੇ ਵਿਚ ਚੋਰੀ ਕੀਤੀ ਇਹ ਮੋਟਰ ਵੇਚ ਦਿੰਦੇ ਹਾਂ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਜਾਂਦੀਆਂ ਹਨ, ਕਦੇ ਟਰਾਂਸਫਾਰਮਰ ਚੋਰੀ ਹੋ ਜਾਂਦੇ ਹਨ | ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੇ ਸਤਾਏ ਹੋਏ ਹਨ | ਉੱਪਰੋਂ ਇਨ੍ਹਾਂ ਚੋਰਾਂ ਵਲੋਂ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਚੋਰੀ ਫ਼ੋਨ ਕਰ ਕੇ ਵੱਡਾ ਆਰਥਿਕ ਘਾਟਾ ਪੈ ਜਾਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਮਹੱਦੀਪੁਰ ਤੋਂ ਇੱਕ ਚੋਰ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਮੌਕੇ ਤੋਂ ਹੀ ਮੋਟਰ ਬਰਾਮਦ ਕੀਤੀ ਗਈ | ਉਸ ਚੋਰ ਨੂੰ ਸਵੇਰੇ ਮਾਛੀਵਾੜਾ ਥਾਣੇ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਜਿਸ ਕਬਾੜੀਏ ਨੂੰ ਮੋਟਰ ਵੇਚੀ ਗਈ ਸੀ ਉਸ ਨੂੰ ਵੀ ਫੜ ਕੇ ਪੁਲਿਸ ਹਵਾਲੇ ਕੀਤਾ ਜਾਵੇਗਾ ਤੇ ਪਰਚਾ ਦਰਜ ਕਰਵਾਇਆ ਜਾਵੇਗਾ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਛੀਵਾੜਾ ਇਲਾਕੇ ਅੰਦਰ ਜਿੰਨੇ ਵੀ ਵਿਅਕਤੀ ਕਬਾੜ ਦਾ ਕੰਮ ਕਰਦੇ ਹਨ | ਉਨ੍ਹਾਂ ਸਾਰਿਆਂ ਨੂੰ ਤਾੜਨਾ ਕੀਤੀ ਜਾਵੇ ਅਤੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾਵੇ ਤਾਂ ਕਿ ਇਨ੍ਹਾਂ ਚੋਰੀਆਂ 'ਤੇ ਠੱਲ੍ਹ ਪਾਈ ਜਾ ਸਕੇ ਕਿਉਂਕਿ ਚੋਰ ਚੋਰੀ ਕਰਨ ਤੋਂ ਬਾਅਦ ਆਪਣਾ ਚੋਰੀ ਕੀਤਾ ਹੋਇਆ ਮਾਲ ਕਬਾੜੀਏ ਕੋਲ ਹੀ ਵੇਚਦੇ ਹਨ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਬਾੜੀਆਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਨਹੀਂ ਤਾਂ ਅਸੀਂ ਇਨ੍ਹਾਂ ਦੇ ਘਰਾਂ ਦੇ ਮੂਹਰੇ ਧਰਨਾ ਲਗਾ ਦੇਵਾਂਗੇ | ਉਨ੍ਹਾਂ ਨੇ ਕਿਹਾ ਕਿ ਸੁੱਤਾ ਪਿਆ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਰਹੀਆਂ ਹਨ | ਉਨ੍ਹਾਂ ਨੇ ਕਬਾੜੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਚੋਰੀ ਕੀਤੀਆਂ ਹੋਈਆਂ ਮੋਟਰਾਂ ਉਨ੍ਹਾਂ ਵਲੋਂ ਖ਼ਰੀਦੀਆਂ ਗਈਆਂ ਤਾਂ ਉਨ੍ਹਾਂ ਖ਼ਿਲਾਫ਼ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਵਾਂਗੇ | ਇਸ ਸਬੰਧੀ ਜਦੋਂ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਚੋਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਉਸ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ | ਉਨ੍ਹਾਂ ਨੇ ਕਿਹਾ ਕਿ ਚੋਰ ਜਿਸ ਕਬਾੜੀਏ ਦਾ ਨਾਂ ਲੈ ਰਿਹਾ ਹੈ, ਉਸ ਨੂੰ ਵੀ ਬੁਲਾ ਕੇ ਉਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਰਾਜਸਥਾਨ 'ਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਣੇ ਰਣਧੀਰ ਸਿੰਘ ਝੱਮਟ ਅਗਲੀ ਖ਼ਬਰ ਨੌਜਵਾਨ ਵਰਗ ਨਸ਼ਿਆਂ ਨੂੰ ਛੱਡ ਕੇ ਲੋਕ ਭਲਾਈ ਕਾਰਜਾਂ ਪਾਸੇ ਲੱਗੇ-ਸਰਪ੍ਰਸਤ ਗਿੱਲ/ਟੋਨੀ ਭੱਠਾਧੂਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।