ਹੰਬੜਾਂ, 3 ਜੂਨ (ਮੇਜਰ ਹੰਬੜਾਂ)-ਨੌਜਵਾਨ ਵਰਗ ਨਸ਼ਿਆਂ ਨੂੰ ਛੱਡ ਕੇ ਲੋਕ ਭਲਾਈ ਕਾਰਜਾਂ ਪਾਸੇ ਲੱਗੇ ਤੇ ਆਪਣੇ ਅੰਦਰ ਛੁਪੀ ਚੰਗੀ ਕਲਾ ਨੂੰ ੳੇਜਾਗਰ ਕਰੇ | ਇਹ ਪ੍ਰਗਟਾਵਾ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ ਨੇ ਭੱਠਾਧੂਹਾਂ ਵਿਖੇ ਉੱਭਰਦੇ ਕਲਾਕਾਰ ਅਤੇ ਉਸਤਾਦ ਕੁਲਦੀਪ ਮਾਣ ਤੋਂ ਬਾਅਦ ਤੂੰਬੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਬਲਵੀਰ ਸਿੰਘ ਭੱਠਾਧੂਹਾਂ ਦੇ ਪੰਜਾਬੀ ਵਿਰਸੇ ਨੂੰ ਦਰਸਉਂਦੇ ਪੰਜਾਬੀ ਗੀਤ 'ਦੇਖਲੋ ਪੰਜਾਬ ਦੀ ਜਵਾਨੀ ਨੱਚਦੀ' ਦਾ ਪੋਸਟਰ ਜਾਰੀ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੋਰ ਨੌਜਵਾਨ ਵਰਗ ਵੀ ਬਲਵੀਰ ਸਿੰਘ ਵਰਗੇ ਕਲਾਕਾਰਾਂ ਤੋਂ ਸੇਧ ਲੈਣ ਤੇ ਨਸ਼ਿਆਂ ਨੂੰ ਤਿਆਗ ਕੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਗੀਤਕਾਰ ਅਤੇ ਗਾਇਕ ਵਜੋਂ ਅੱਗੇ ਆਉਣ ਕਿਉਂਕਿ ਅੱਜ ਪੰਜਾਬ ਤੇ ਪੰਜਾਬੀ ਨੂੰ ਬਚਾਏ ਜਾਣ ਦੀ ਜ਼ਰੂਰਤ ਹੈ | ਇਸ ਮੌਕੇ ਗੀਤਕਾਰ ਗੁਰਮੀਤ ਸਿੰਘ ਢੰਡਾਰੀ ਵਾਲੇ, ਵੀਡੀਓ ਡਾਇਰੈਕਟਰ ਬਲਵਿੰਦਰ ਸਿੰਘ ਨੇ ਵੀ ਬਲਵੀਰ ਸਿੰਘ ਨੂੰ ਵਧਾਈ ਦਿੱਤੀ | ਇਸ ਮੌਕੇ ਪੰਚ ਰੇਸ਼ਮ ਸਿੰਘ, ਗੀਤਕਾਰ ਵਿੱਕੀ ਰਾਏ, ਜਗਮਿੰਦਰ ਸਿੰਘ ਜੱਗਾ, ਸਤਵੰਤ ਸਿੰਘ ਚੀਮਾ, ਜਰਮਨਜੀਤ ਸਿੰਘ ਭੱਠਾਧੂਹਾਂ, ਲੁਖਵਿੰਦਰ ਸਿੰਘ ਗਾਗੀ, ਕੁਲਵੰਤ ਸਿੰਘ ਬਾਠ, ਭਾਈ ਗੁਰਬਖਸ਼ ਸਿੰਘ, ਸ਼ਨਵੀਰ ਸਿੰਘ ਗਰਚਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |