04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੀ. ਐੱਚ. ਸੀ. ਡੇਹਲੋਂ ਵਿਖੇ ਐੱਚ. ਪੀ. ਵੀ. ਵੈਕਸੀਨ ਸੰਬੰਧੀ ਜਾਗਰੂਕਤਾ ਕੈਂਪ

ਅਜੀਤ ਡੈਸਕ 04-06-2026
ਡੇਹਲੋਂ, 3 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਹੈਲਥ ਕਮਿਊਨਿਟੀ ਸੈਂਟਰ ਡੇਹਲੋਂ ਵਿਖੇ ਐੱਸ. ਐੱਮ. ਓ. ਡਾ. ਪੁਨੀਤ ਸਿੱਧੂ ਵਲੋਂ ਦੀ ਅਗਵਾਈ ਹੇਠ ਐੱਚ. ਪੀ. ਵੀ. ਵੈਕਸੀਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੌਰਾਨ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਮੋਹਤਵਰ ਵਿਅਕਤੀਆਂ ਸਮੇਤ ਸਮੂਹ ਸਟਾਫ਼ ਮੈਂਬਰਾਂ ਸੀ. ਐੱਚ. ਸੀ. ਡੇਹਲੋਂ ਨੇ ਸ਼ਿਰਕਤ ਕੀਤੀ | ਇਸ ਮੀਟਿੰਗ ਦੌਰਾਨ ਆਏ ਵਿਅਕਤੀਆਂ ਨੂੰ ਸਰਵੀਕਲ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੇ ਸਬੰਧ ਵਿਚ ਵਿਸਥਾਰ ਪੂਰਵਕ ਦੱਸਿਆ ਗਿਆ ਹੈ | ਇਸ ਦੌਰਾਨ 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਐੱਚ. ਪੀ. ਵੀ. ਵੈਕਸੀਨ ਦਾ ਟੀਕਾ ਸਿੰਗਲ ਡੋਜ਼ ਲਗਵਾਉਣ ਸੰਬੰਧੀ ਜਾਗਰੂਕ ਕੀਤਾ ਗਿਆ | ਕੁਲਪ੍ਰੀਤ ਸਿੰਘ ਸਮਰਾ ਨੇ ਵੱਖ-ਵੱਖ ਪਿੰਡਾਂ ਤੋਂ ਆਏ ਮੋਹਤਵਰ ਵਿਅਕਤੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਪਰਮਦੀਪ ਸਿੰਘ ਦੀਪਾ ਡੇਹਲੋਂ, ਸਰਪੰਚ ਰਘਵਿੰਦਰ ਸਿੰਘ ਸਾਇਆ ਕਲਾਂ, ਵਿਜੇ ਸ਼ਾਹੀ, ਮੁਹੰਮਦ ਸਬੀਰ, ਰੂਪਮਤੀ, ਰਘਵਿੰਦਰ ਕੌਰ, ਸ਼ਿੰਦਰਪਾਲ ਕੌਰ, ਮਨਜੀਤ ਕੌਰ, ਪਿ੍ਅੰਕਾ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਨਾਲ ਵਪਾਰੀਆਂ 'ਚ ਵਧੀ ਸੁਰੱਖਿਆ ਦੀ ਭਾਵਨਾ, ਪੁਲਿਸ ਦੀ ਪੈਦਲ ਗਸ਼ਤ... ਅਗਲੀ ਖ਼ਬਰ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਅੱਗੇ ਪਿੰਡ ਘਲੋਟੀ ਨਿਵਾਸੀਆਂ ਤੇ ਗੁ. ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸ਼ਾਂਤਮਈ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।