04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬਿਜਲੀ ਕਾਮਿਆਂ ਨੇ ਕੀਤੀ ਰੋਸ ਰੈਲੀ

ਅਜੀਤ ਡੈਸਕ 04-06-2026
ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਖੰਨਾ ਦੇ ਬਿਜਲੀ ਕਾਮਿਆਂ, ਪੈਨਸ਼ਨਰਾਂ ਅਤੇ ਠੇਕਾ ਕਾਮਿਆਂ ਨੇ ਇਕੱਠੇ ਹੋਕੇ ਪਾਵਰਕਾਮ ਦੇ ਦਫ਼ਤਰ ਖੰਨਾ ਅੱਗੇ ਵਿਸ਼ਾਲ ਰੈਲੀ ਕੀਤੀ | ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਧੱਕੇ ਨਾਲ ਸ਼ਰਤਾਂ ਲਗਾ ਕੇ ਮੋਬਾਈਲ ਫ਼ੋਨ ਦੇ ਕੇ ਬਿਜਲੀ ਕਾਮਿਆਂ ਦੀ ਨਿਜੱਤਾ ਖ਼ਤਮ ਕਰਨ ਦਾ ਵਿਰੋਧ ਕਰਦੇ ਹਾਂ | ਉਨ੍ਹਾਂ ਨੇ ਬਿਜਲੀ ਕਾਮਿਆਂ ਨੂੰ ਮਿਤੀ 16, 17 ਜੂਨ ਦੀ ਸਾਂਝੀ ਹੜਤਾਲ ਵਿੱਚ ਸ਼ਾਮਲ ਹੋਣ ਲਈ ਤਿਆਰ ਰਹਿਣ ਲਈ ਕਿਹਾ | ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਦੇਸੀ ਅਤੇ ਵਿਦੇਸ਼ੀ ਵੱਡੀਆਂ ਕੰਪਨੀਆਂ ਨੂੰ ਵੇਚਣਾ ਬੰਦ ਕਰੇ | ਇਸ ਮੌਕੇ ਕੁਲਵਿੰਦਰ ਸਿੰਘ, ਮਨੀਰਾਮ, ਵਿਧੀ ਚੰਦ, ਮੋਹਨ ਸਿੰਘ ਸੰਭੂ, ਜਸਵਿੰਦਰ ਸਿੰਘ, ਰਵੀ ਕੁਮਾਰ, ਗੁਰਸੇਵਕ ਸਿੰਘ ਮੋਹੀ, ਹਰਜਿੰਦਰ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ, ਅਕਬਰ ਮੁਹੰਮਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੋਹਨਪੁਰ ਵਿਖੇ ਗੁਰਮਤਿ ਸਿਖਲਾਈ ਕੈਂਪ 5 ਤੋਂ 21 ਜੂਨ ਤੱਕ ਅਗਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਨਾਲ ਵਪਾਰੀਆਂ 'ਚ ਵਧੀ ਸੁਰੱਖਿਆ ਦੀ ਭਾਵਨਾ, ਪੁਲਿਸ ਦੀ ਪੈਦਲ ਗਸ਼ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।