28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰੇਹੜੀ ਫੜ੍ਹੀ ਯੂਨੀਅਨ ਵਲੋਂ ਨਵੇਂ ਚੁਣੇ ਕੌਂਸਲਰ ਕਰਮਜੀਤ ਸਿੰਘ ਸਿਫਤੀ ਦਾ ਸਨਮਾਨ <br/>

ਰੇਹੜੀ ਫੜ੍ਹੀ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਕੌਂਸਲਰ ਕਰਮਜੀਤ ਸਿੰਘ ਸਿਫਤੀ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨ ਕਰਦੇ ਹੋਏ | ਤਸਵੀਰ : ਸੋਨੀ ਗਿੱਲ <br/> 06-06-2026
ਖੰਨਾ, 5 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਰੇਹੜੀ ਫੜੀ ਯੂਨੀਅਨ ਵਲੋਂ ਵਾਰਡ ਨੰਬਰ 33 ਦੇ ਨਵੇਂ ਚੁਣੇ ਕੌਂਸਲਰ ਕਰਮਜੀਤ ਸਿੰਘ ਸਿਫਤੀ ਦਾ ਸਨਮਾਨ ਕੀਤਾ ਗਿਆ | ਇਸ ਦੌਰਾਨ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਸਤਪਾਲ ਨੇ ਕਰਮਜੀਤ ਸਿੰਘ ਸਿਫਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦਾ ਮਿਹਨਤੀ ਅਤੇ ਪੜਿਆ ਲਿਖਿਆ ਇਨਸਾਨ ਸਾਡਾ ਕੌਂਸਲਰ ਬਣਿਆ ਹੈ ਜੋ ਸਾਡੇ ਵਾਰਡ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰੇਗਾ | ਇਸ ਦੌਰਾਨ ਰੇਹੜੀ ਫੜੀ ਯੂਨੀਅਨ ਵਲੋਂ ਆਪਣੀਆਂ ਸਮੱਸਿਆਵਾਂ ਵੀ ਕਰਮਜੀਤ ਸਿੰਘ ਸਿਫਤੀ ਨੂੰ ਦੱਸੀਆਂ ਗਈਆਂ | ਅੰਤ ਵਿਚ ਕਰਮਜੀਤ ਸਿੰਘ ਸਿਫਤੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿਸ ਉਤਸ਼ਾਹ ਨਾਲ ਲੋਕਾਂ ਨੇ ਮੈਨੂੰ ਇੱਕ ਤਰਫਾ ਜਿੱਤ ਦਵਾਈ ਹੈ | ਮੈਂ ਉਸੇ ਜਜ਼ਬੇ ਨਾਲ ਆਪਣੇ ਵਾਰਡ ਦੀ ਬਿਹਤਰੀ ਲਈ ਦਿਨ ਰਾਤ ਸੇਵਾ ਕਰਾਂਗਾ | ਕਰਮਜੀਤ ਸਿੰਘ ਸਿਫਤੀ ਨੇ ਰੇਹੜੀ ਫੜੀ ਯੂਨੀਅਨ ਦੇ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਜੋ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਹਨ ਉਨ੍ਹਾਂ ਦਾ ਜਲਦ ਹੀ ਨਿਪਟਾਰਾ ਕੀਤਾ ਜਾਵੇਗਾ | ਇਸ ਮੌਕੇ ਅਨਿਲ ਕੁਮਾਰ, ਦੀਪਕ ਕੁਮਾਰ, ਕਾਲਾ ਮਹਿਤਾ, ਬ੍ਰਜੇਸ਼ ਕੁਮਾਰ, ਤੇਜਿੰਦਰ ਕੁਮਾਰ, ਇਲਮ ਸਿੰਘ, ਦੇਵਾ ਨੰਦ, ਕਮਲ ਸਿੰਘ, ਧਰਮਵੀਰ, ਅਜੇ ਮਹਿਤਾ, ਮੋਹਿਤ ਕੁਮਾਰ, ਪਿਆਰੇ ਲਾਲ, ਵਿਜਿੰਦਰ ਸਿੰਘ, ਰਮੇਸ਼ ਕੁਮਾਰ, ਵਿਜੇ ਕੁਮਾਰ, ਵਿਨੋਦ ਕੁਮਾਰ, ਸਤੀਸ਼ ਕੁਮਾਰ ਆਦਿ ਮੈਂਬਰ ਹਾਜਰ ਸਨ |

ਪਿਛਲੀ ਖ਼ਬਰ ਟੈਗੋਰ ਗਲੋਬਲ ਸਕੂਲ 'ਚ ਅਧਿਆਪਕਾਂ ਲਈ 2 ਦਿਨਾਂ ਸੀ. ਬੀ. ਐੈੱਸ. ਈ. ਟਰੇਨਿੰਗ ਪ੍ਰੋਗਰਾਮ <br/> ਅਗਲੀ ਖ਼ਬਰ ਅਹਿਮਦਗੜ੍ਹ ਨਗਰ ਕੌਂਸਲ ਸਰਵਿਸ ਯੂਨੀਅਨ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।