30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ 'ਚ ਅਧਿਆਪਕਾਂ ਲਈ ਤਿੰਨ-ਦਿਨਾਂ ਦੀ ਕਲਾਸ-ਰੂਮ ਵਰਕਸ਼ਾਪ ਮੈਨੇਜਮੈਂਟ ਲਗਾਈ

ਅਜੀਤ ਡੈਸਕ 08-06-2026
ਸਮਰਾਲਾ, 7 ਜੂਨ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਦੇ ਕਿੱਤਾ ਵਿਕਾਸ, ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਅਤੇ ਜਮਾਤ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤਿੰਨ-ਦਿਨਾਂ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਜਮਾਤ ਦੇ ਸੁਚੱਜੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਸੀ | ਇਸ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਰੋਜ਼ਾਨਾ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਤੇ ਗਿਆਨ ਦਿੱਤਾ, ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਅਧਿਆਪਕਾਂ ਦੇ ਰੋਜ਼ਾਨਾ ਅਕਾਦਮਿਕ ਰਿਕਾਰਡ ਨੂੰ ਸਹੀ ਅਤੇ ਵਿਵਸਥਿਤ ਢੰਗ ਨਾਲ ਬਣਾਈ ਰੱਖਣ ਦੇ ਵਿਸ਼ੇ ਨਾਲ ਹੋਈ | ਇਸ ਵਰਕਸ਼ਾਪ ਦੇ ਮਾਰਗ ਦਰਸ਼ਕ (ਰਿਸੋਰਸ ਪਰਸਨ) ਸਕੂਲ ਪਿੰ੍ਰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਦੂਜੇ ਅਧਿਆਪਕਾਂ ਦੀ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਵਧਾਉਣ ਲਈ ਇੱਕ ਘੰਟੇ ਦਾ ਵਿਸ਼ੇਸ਼ ਧਿਆਨ ਸੈਸ਼ਨ, ਇਸ ਤੋਂ ਬਾਅਦ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਅਧਿਆਪਕਾਂ ਨੇ ਪੜਾਈ ਨੂੰ ਵੱਖ-ਵੱਖ ਤਰੀਕਿਆਂ ਨਾਲ ਕਰਵਾਉਣ ਦੀ ਵਿਧੀ ਨੂੰ ਦੱਸਿਆ ਅਤੇ ਉਸ ਨੂੰ ਰੋਚਕ ਬਣਾਉਣ ਦੇ ਤਰੀਕਿਆਂ ਜਿਸ ਵਿਚ ਕਹਾਣੀ ਸੁਣਾਉਣਾ, ਨਾਟਕੀ ਰੂਪ 'ਤੇ ਸਵਾਲ-ਜਵਾਬ ਵਰਗੀਆਂ ਤਕਨੀਕਾਂ 'ਤੇ ਜ਼ੋਰ ਦਿੱਤਾ | ਵਰਕਸ਼ਾਪ ਦੇ ਅੰਤਿਮ ਦਿਨ ਦਿਲਚਸਪ ਗਤੀਵਿਧੀਆਂ ਕਰਵਾਈਆਂ ਅਤੇ ਸਟਾਫ਼ ਲਈ ਖੁੱਲ੍ਹੇ ਮਾਹੌਲ ਵਿਚ 'ਗਰਾੳਾੂਡ ਐਕਟੀਵਿਟੀਜ਼' ਵੀ ਕਰਵਾਈਆਂ ਗਈਆਂ, ਜਿਸ ਵਿਚ ਹਲਕੀ ਕਸਰਤ ਵੀ ਕਰਵਾਈ ਗਈ | ਸਕੂਲ ਪਿੰ੍ਰਸੀਪਲ ਡਾ. ਪੂਨਮ ਸ਼ਰਮਾ ਨੇ ਸਮੂਹ ਅਧਿਆਪਕਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਇੱਕ ਅਧਿਆਪਕ ਖ਼ੁਦ ਮਾਨਸਿਕ ਤੌਰ 'ਤੇ ਸੰਤੁਸ਼ਟ ਅਤੇ ਨਵੀਆਂ ਤਕਨੀਕਾਂ ਨਾਲ ਲੈਸ ਹੁੰਦਾ ਹੈ ਤਾਂ ਉਹ ਬੱਚਿਆਂ ਨੂੰ ਉੱਤਮ ਸਿੱਖਿਆ ਦੇ ਸਕਦਾ ਹੈ | ਅਖੀਰ ਵਿਚ ਅਧਿਆਪਕਾਂ ਨੇ ਇਸ ਤਿੰਨ ਦਿਨਾਂ ਵਰਕਸ਼ਾਪ ਨੂੰ ਬਹੁਤ ਲਾਹੇਵੰਦ ਦੱਸਿਆ ਅਤੇ ਵਿਸ਼ਵਾਸ ਦਿਵਾਇਆ ਕਿ ਇਹ ਨਵੇਂ ਤਰੀਕਿਆਂ ਨੰੂ ਆਪਣੀ-ਆਪਣੀ ਜਮਾਤ ਵਿਚ ਜ਼ਰੂਰ ਲਾਗੂ ਕਰਨਗੇ |
ਪਿਛਲੀ ਖ਼ਬਰ ਪਲੈਨਟ ਈ ਸਕੂਲ, ਖੰਨਾ ਵਿਖੇ ਸੀ. ਬੀ. ਐਸ. ਈ. ਟਰੇਨਿੰਗ ਸੈਸ਼ਨ ਸਮਾਗਮ ਅਗਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਅੰਡਰ-17 ਲੜਕਿਆਂ ਦੀ ਬਾਸਕਟਬਾਲ ਲੀਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।