30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਦੋਰਾਹਾ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਅੰਡਰ-17 ਲੜਕਿਆਂ ਦੀ ਬਾਸਕਟਬਾਲ ਲੀਗ ਕਰਵਾਈ

ਅਜੀਤ ਡੈਸਕ 08-06-2026
ਦੋਰਾਹਾ, 7 ਜੂਨ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵਿਖੇ ਅੰਡਰ-17 ਲੜਕਿਆਂ ਦੀ ਦੋ ਰੋਜ਼ਾ ਬਾਸਕਟਬਾਲ ਲੀਗ ਦਾ ਆਯੋਜਨ ਕੀਤਾ ਗਿਆ | ਇਹ ਮੁਕਾਬਲੇ ਲੀਗ-ਕਮ-ਨਾਕਆਊਟ ਆਧਾਰ 'ਤੇ ਕਰਵਾਏ ਗਏ | ਲੀਗ ਦਾ ਉਦਘਾਟਨ ਕੌਂਸਲਰ ਰਣਵੀਰ ਸਿੰਘ ਰਵੀ ਵੱਲੋਂ ਕੀਤਾ ਗਿਆ, ਉਨਾਂ ਨਾਲ ਜਸਵੀਰ ਸਿੰਘ ਸ਼ਾਮਲ ਹੋਏ | ਟੂਰਨਾਮੈਂਟ ਵਿੱਚ ਡੀ. ਜੀ. ਐਸ. ਜੀ. ਸਕੂਲ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਖਿਡਾਰੀ ਗੌਰਵ ਸ਼ਰਮਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦਾ ਟੂਰਨਾਮੈਂਟ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਦੂਜਾ ਸਥਾਨ ਸਧਾਰ ਅਤੇ ਤੀਜਾ ਸਥਾਨ ਸਾਂਝੇ ਤੌਰ 'ਤੇ ਆਰ.ਪੀ.ਐਸ. ਸਕੂਲ ਮਹਿੰਦਰਗੜ੍ਹ ਅਤੇ ਕੁੱਲੀਆਂ ਹੂਪਰਜ ਲੁਧਿਆਣਾ ਨੇ ਪ੍ਰਾਪਤ ਕੀਤਾ | ਲੀਗ ਦੌਰਾਨ ਲੰਗਰ ਅਤੇ ਰਿਫਰੈਸ਼ਮੈਂਟ ਦੀ ਸੇਵਾ ਦੋਰਾਹਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਪਾਂਸਰ ਕੀਤੀ ਗਈ | ਇਨਾਮਾਂ ਦੀ ਵੰਡ ਕੌਂਸਲਰ ਜਸਵੰਤ ਕੌਰ ਲੋਹਟ ਵੱਲੋਂ ਕੀਤੀ ਗਈ | ਕੌਂਸਲਰ ਇੰਦਰਜੀਤ ਸਿੰਘ ਸ਼ਾਲੂ ਵੀ ਹਾਜ਼ਰ ਰਹੇ | ਲੀਗ ਮੈਨੇਜਰ ਦਵਿੰਦਰ ਸਿੰਘ ਨੇ ਲੀਗ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੀ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ 'ਚ ਅਧਿਆਪਕਾਂ ਲਈ ਤਿੰਨ-ਦਿਨਾਂ ਦੀ ਕਲਾਸ-ਰੂਮ ਵਰਕਸ਼ਾਪ ਮੈਨੇਜਮੈਂਟ ਲਗਾਈ ਅਗਲੀ ਖ਼ਬਰ ਬੀ. ਐਲ. ਓਜ਼ ਵਲੋਂ ਵੋਟਾਂ ਦੀ ਵੈਰੀਫਿਕੇਸ਼ਨ ਤੇ ਸੁਧਾਈ ਲਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।