06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਪੰਚ ਮਨਪ੍ਰੀਤ ਸਿੰਘ ਰਾਜਾ ਨੇ ਹਰਬੰਸਪੁਰਾ ਦੇ ਧਾਰਮਿਕ ਅਸਥਾਨ ਲਈ ਇੱਕ ਲੱਖ ਦੀ ਸੇਵਾ

ਅਜੀਤ ਡੈਸਕ 12-06-2026
ਬੀਜਾ, 11 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਹਰਬੰਸਪੁਰਾ ਵਿਖੇ ਸਮਾਜ ਸੇਵੀ ਸਰਪੰਚ ਮਨਪ੍ਰੀਤ ਸਿੰਘ ਰਾਜਾ ਨਗਰ ਦੇ ਧਾਰਮਿਕ ਅਸਥਾਨ ਪੀਰ ਬਾਬਾ ਢਾਬ ਦੀ ਉਸਾਰੀ ਵਾਸਤੇ ਇੱਕ ਲੱਖ ਰੁਪਏ ਦੀ ਰਾਸ਼ੀ ਆਪਣੇ ਪਰਿਵਾਰ ਵਲੋਂ ਪ੍ਰਬੰਧਕਾਂ ਨੂੰ ਦਿੱਤੀ | ਇਸ ਮੌਕੇ ਇੱਕ ਸਮਾਗਮ ਦੌਰਾਨ ਸਰਪੰਚ ਮਨਪ੍ਰੀਤ ਸਿੰਘ ਰਾਜਾ ਦਾ ਨਕਦ ਰਾਸ਼ੀ ਦੇਣ 'ਤੇ ਧੰਨਵਾਦ ਕਰਦਿਆਂ ਸੇਵਾਦਾਰਾਂ ਨੇ ਆਖਿਆ ਕਿ ਇਹ ਰਾਸ਼ੀ ਪੂਰੀ ਇਮਾਨਦਾਰੀ ਨਾਲ ਧਾਰਮਿਕ ਅਸਥਾਨ ਤੇ ਲਗਾਈ ਜਾਵੇਗੀ | ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਰਾਜਾ ਨੇ ਕਮੇਟੀ ਮੈਂਬਰਾਂ ਨੂੰ ਹੋਰ ਮਦਦ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਅਸਥਾਨ ਸਬੰਧੀ ਲੋਕਾਂ ਦੀ ਬਹੁਤ ਹੀ ਆਸਥਾ ਬਣੀ ਹੋਈ ਹੈ | ਇਸ ਮੌਕੇ ਸਾਬਕਾ ਪ੍ਰਧਾਨ ਕਰਮ ਸਿੰਘ ਸੰਧੂ, ਭਿੰਦਰ ਸਿੰਘ ਸੰਧੂ, ਪੰਚ ਲਖਵੀਰ ਕੌਰ, ਪੰਚ ਹਰਪ੍ਰੀਤ ਸਿੰਘ ਬਿੱਲਾ, ਪੰਚ ਲਖਵੀਰ ਸਿੰਘ ਲੱਖੀ, ਪੰਚ ਇਕਬਾਲ ਸਿੰਘ ਸੰਧੂ, ਪੰਚ ਮੋਹਨ ਸਿੰਘ, ਪੰਚ ਬਲਜੀਤ ਕੌਰ, ਸੇਵਾਦਾਰ ਪਿਰਥੀ ਸਿੰਘ, ਤੇਜੀ ਸਿੰਘ, ਤਕਦੀਰ ਸਿੰਘ, ਕਮਲ ਸਿੰਘ ਮਨੀ, ਪੀਤੀ ਸਿੰਘ, ਜੈਪਾਲ, ਸਿੰਘ, ਪ੍ਰੀਤ ਸਿੰਘ, ਲੱਲੀ ਸਿੰਘ, ਪਵਿੱਤਰ ਸਿੰਘ, ਰਿੰਕੂ, ਬੰਤਾ ਸਿੰਘ, ਸੁੱਖਾ ਅਤੇ ਲਾਡੀ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਿਆਂ ਦੇ ਧੰਦੇ 'ਚ ਲੱਗੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਐੱਸ.ਐੱਚ.ਓ. ਸੁਖਵਿੰਦਰ ਸਿੰਘ ਅਗਲੀ ਖ਼ਬਰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਸਰਕਾਰ ਵਲੋਂ ਇੱਕ ਨੋਡਲ ਅਫ਼ਸਰ ਜਲਦੀ ਨਿਯੁਕਤ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।