06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਇਯਾਲੀ ਦੇ ਸਾਥ ਨਾਲ 'ਅਕਾਲੀ ਦਲ ਵਾਰਿਸ ਪੰਜਾਬ' ਨੂੰ ਵੱਡੀ ਮਜ਼ਬੂਤੀ ਮਿਲੀ-ਹਸਨਪੁਰ

ਅਜੀਤ ਡੈਸਕ 12-06-2026
ਰਾਏਕੋਟ, 11 ਜੂਨ (ਬਲਵਿੰਦਰ ਸਿੰਘ ਲਿੱਤਰ)-ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ 'ਅਕਾਲੀ ਦਲ ਵਾਰਿਸ ਪੰਜਾਬ' ਵਿੱਚ ਸ਼ਾਮਿਲ ਹੋਣ 'ਤੇ ਜਗਰੂਪ ਸਿੰਘ ਹਸਨਪੁਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਜਗਰੂਪ ਸਿੰਘ ਹਸਨਪੁਰ ਮੈਂਬਰ ਸੂਬਾ ਕਾਰਜਕਾਰੀ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਾਲੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਸੂਬੇ ਦੇ ਹਿੱਤਾਂ ਤੇ ਹੱਕਾਂ ਦੀ ਰਾਖ਼ੀ ਲਈ ਭਰੋਸੇਯੋਗ ਪਾਰਟੀ ਹੈ | ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਦੇ ਤਜੁਰਬੇ ਤੇ ਲੋਕਾਂ ਨਾਲ ਨੇੜ੍ਹਤਾ ਦਾ ਪਾਰਟੀ ਨੂੰ ਸਿੱਧਾ ਲਾਭ ਮਿਲੇਗਾ | ਉਨ੍ਹਾਂ ਦਾ ਪਾਰਟੀ 'ਚ ਸ਼ਾਮਿਲ ਹੋਣਾ ਪਾਰਟੀ ਨੂੰ ਹਲਕੇ ਪੱਧਰ 'ਤੇ ਹੋਰ ਮਜ਼ਬੂਤ ਕਰੇਗਾ | ਉਨ੍ਹਾਂ ਆਸ ਪ੍ਰਗਟਾਈ ਕਿ ਇਯਾਲੀ ਦੇ ਸਾਥ ਨਾਲ ਵਰਕਰਾਂ 'ਚ ਨਵਾਂ ਜੋਸ਼ ਆਵੇਗਾ ਅਤੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਮਿਲੇਗੀ | ਜਗਰੂਪ ਸਿੰਘ ਹਸਨਪੁਰ ਨੇ ਹਲਕਾ ਰਾਏਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਪੰਜਾਬ ਤੇ ਪੰਥ ਦੀ ਭਲਾਈ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨਾਲ ਜੁੜਿ੍ਹਆ ਜਾਵੇ ਤਾਂ ਜੋ ਹੋਰਨਾਂ ਸਿਆਸੀ ਵਿਰੋਧੀਆਂ ਪਾਰਟੀਆਂ ਨੂੰ ਚਿੱਤ ਕਰਕੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾ ਸਕੇ |
ਪਿਛਲੀ ਖ਼ਬਰ ਜਗਰਾਉਂ 'ਚ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬਾਬਾ ਭਰਪੂਰ ਸਿੰਘ ਖ਼ਾਲਸਾ ਵਲੋਂ ਪਿੰਡ ਬਰ੍ਹਮੀ ਦੀ ਸ਼ਮਸ਼ਾਨਘਾਟ ਲਈ 21 ਕੁਰਸੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।