06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਚੌਂਕੀਮਾਨ ਵਿਖੇ ਬਾਬਾ ਗੋਕਲ ਦਾਸ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 12-06-2026
ਚੌਂਕੀਮਾਨ, 11 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਬਾਬਾ ਗੋਕਲ ਦਾਸ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਠੇਕੇਦਾਰ ਰਾਜਿੰਦਰ ਸਿੰਘ ਗੋਗਾ ਮਠਾੜੂ ਤੇ ਜਸਕਰਨ ਸਿੰਘ ਮਠਾੜੂ ਨੇ ਦੱਸਿਆ ਕਿ ਬਾਬਾ ਗੋਕਲ ਦਾਸ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਕੀਤੀ ਤੇ ਲੋਕਾਂ ਨੂੰ ਗੁਰੂ ਨਾਲ ਜੋੜਿਆ ਤੇ ਗੁਰੂ ਦੇ ਦਿੱਤੇ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ 'ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਸੰਗਤਾਂ ਲਈ ਪੂਰੀਆਂ-ਛੋਲਿਆਂ ਤੇ ਜਲੇਬੀਆ ਦਾ ਲੰਗਰ ਲਗਾਇਆ ਗਿਆ ਤੇ ਨਾਲ ਹੀ ਪਿੰਡ ਚੌਂਕੀਮਾਨ ਤੋਂ ਸੋਹੀਆ/ਪੱਬੀਆਂ ਨੂੰ ਜਾਂਦੀ ਸੜਕ 'ਤੇ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਇਸ ਮੌਕੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਮਾਨ, ਸਾਬਕਾ ਪੰਚ ਭੁਪਿੰਦਰ ਸਿੰਘ ਮਾਨ, ਮਨਜੀਤ ਸਿੰਘ ਮਾਨ, ਬੇਅੰਤ ਸਿੰਘ ਮਾਨ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ, ਕਰਨਵੀਰ ਸਿੰਘ ਭੰਡਾਲ, ਚਰਨਜੀਤ ਸਿੰਘ ਚੰਨਾ ਮਾਨ, ਜਗਵਿੰਦਰ ਸਿੰਘ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਹਰਮਨਦੀਪ ਸਿੰਘ ਮਾਨ, ਹਰਵਿੰਦਰ ਸਿੰਘ ਬਿੱਟੂ ਮਾਨ, ਸਤਵਿੰਦਰ ਸਿੰਘ ਕਾਕਾ, ਪਵਿੱਤਰ ਸਿੰਘ ਬੋਪਾਰਾਏ, ਮਿਸਤਰੀ ਗੋਗਾ, ਬਚਿੱਤਰ ਸਿੰਘ ਮਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟੀ.ਈ.ਟੀ. ਯੋਗਤਾ ਦੇ ਆਧਾਰ 'ਤੇ ਪੰਜਾਬ 'ਚ ਮਾਸਟਰ ਕੇਡਰ ਤਰੱਕੀਆਂ ਨੂੰ ਹਾਈ ਕੋਰਟ ਵਿਚ ਚੁਣੌਤੀ, ਤਰੱਕੀ ਹੁਕਮਾਂ 'ਤੇ ਰ... ਅਗਲੀ ਖ਼ਬਰ ਪਿੰਡ ਅਖਾੜਾ ਵਿਖੇ ਆਰਮੀ ਸੈਨਿਕ ਨੇ ਹਾਕੀ ਖਿਡਾਰੀਆਂ ਨੂੰ ਬੂਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।