23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਫ਼ਿਲਮੀ ਐਕਟਰ ਤੇ ਗਾਇਕ ਤਰਸੇਮ ਸਿੰਘ ਜੱਸੜ ਸਨਮਾਨਿਤ

ਅਜੀਤ ਡੈਸਕ 03-07-2026
ਰਾੜਾ ਸਾਹਿਬ, 2 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਉੱਘੇ ਫ਼ਿਲਮੀ ਐਕਟਰ ਤੇ ਗਾਇਕ ਤਰਸੇਮ ਸਿੰਘ ਜੱਸੜ ਨੇ ਪਹਿਲਾਂ ਵੀ ਆਪਣੇ ਗੀਤਾਂ ਰਾਹੀਂ ਦਸਤਾਰ ਦਾ ਪ੍ਰਚਾਰ ਕੀਤਾ ਅਤੇ ਨੌਜਵਾਨ ਪੀੜ੍ਹੀ ਵਿੱਚ ਦਸਤਾਰਾਂ ਸਜਾਉਣ ਦਾ ਰੁਝਾਨ ਵਧਿਆ ਸੀ। ਅੱਜ ਉਨ੍ਹਾਂ ਵੱਲੋਂ ਨਵੀਂ ਬਣਾਈ ਫ਼ਿਲਮ ‘ਦਸਤਾਰ’ ਦੀ ਪ੍ਰਮੋਸ਼ਨ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਤਰਸੇਮ ਸਿੰਘ ਜੱਸੜ ਨੂੰ ਦਸਤਾਰ ਦੀ ਮਹਾਨਤਾ ਨੂੰ ਦਰਸਾਉਂਦੀ ਹੋਈ ਫ਼ਿਲਮ ਦਸਤਾਰ ਦੇ ਵਿੱਚ ਵਧੀਆ ਰੋਲ ਅਦਾ ਕਰਨ ਦੇ ਲਈ ਵਿਸ਼ੇਸ਼ ਤੌਰ ਦਸਤਾਰ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਕੌਮੀ ਪ੍ਰਧਾਨ ਭਾਈ ਮਨਦੀਪ ਸਿੰਘ ਖ਼ੁਰਦ, ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ ਚੀਫ਼ ਐਡਵਾਈਜ਼ਰ ਅਮਨਦੀਪ ਸਿੰਘ ਰਤਨ, ਈਸ਼ਵਰ ਜਤਿੰਦਰ ਸਿੰਘ ਰਾੜਾ ਸਾਹਿਬ, ਦਸਤਾਰ ਕੋਚ ਪ੍ਰਭਪਿੰਦਰ ਸਿੰਘ ਬਾਠਾਂ ਤੋਂ ਇਲਾਵਾ ਵੱਡੀ ਗਿਣਤੀ ਲੋਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿਰਵਿਘਨ ਬਿਜਲੀ ਨਾ ਮਿਲਣ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ ਅਗਲੀ ਖ਼ਬਰ ਗੁਰਜੋਤ ਸਿੰਘ ਜੋਤੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਕੋਰ ਕਮੇਟੀ ’ਚ ਕੀਤਾ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।