23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗੁਰਜੋਤ ਸਿੰਘ ਜੋਤੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਕੋਰ ਕਮੇਟੀ ’ਚ ਕੀਤਾ ਸ਼ਾਮਿਲ

ਅਜੀਤ ਡੈਸਕ 03-07-2026
ਜੌੜੇਪੁਲ ਜਰਗ, 2 ਜੁਲਾਈ (ਪਾਲਾ ਰਾਜੇਵਾਲੀਆ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਪਾਇਲ ਦੀ ਜਾਰੀ ਕੀਤੀ ਗਈ ਕੋਰ ਕਮੇਟੀ ਸੂਚੀ ਵਿਚ ਨਾਮਵਰ ਪਿੰਡ ਜਰਗ ਦੇ ਨੌਜਵਾਨ ਯੂਥ ਆਗੂ ਗੁਰਜੋਤ ਸਿੰਘ ਜੋਤੀ ਨੂੰ ਸ਼ਾਮਿਲ ਕੀਤਾ ਗਿਆ। ਉਕਤ ਆਗ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਮੇਰੇ ’ਤੇ ਜੋ ਭਰੋਸਾ ਕੀਤਾ ਗਿਆ ਹੈ ਉਸ ਉੱਪਰ ਹਮੇਸ਼ਾ ਪਹਿਰਾ ਦਿੰਦੇ ਹੋਏ ਭਵਿੱਖ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਮਿਲੀ ਜ਼ਿੰਮੇਵਾਰੀ ਨੂੰ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਿੰਡਾਂ ਅੰਦਰ ਪਹੁੰਚ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਗਰੂਕ ਕਰਵਾ ਕੇ ਅਕਾਲੀ ਦਲ ਪੱਖੀ ਲੋਕ ਲਹਿਰ ਖੜੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪਿਛਲੀ ਖ਼ਬਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਫ਼ਿਲਮੀ ਐਕਟਰ ਤੇ ਗਾਇਕ ਤਰਸੇਮ ਸਿੰਘ ਜੱਸੜ ਸਨਮਾਨਿਤ ਅਗਲੀ ਖ਼ਬਰ ਮਾਰਕੀਟ ਕਮੇਟੀ ਮਲੌਦ ਦੇ ਨਵੇਂ ਆਏ ਸਕੱਤਰ ਦਾ ਚੇਅਰਮੈਨ ਕਰਨ ਸਿਹੌੜਾ ਸਮੇਤ ਸਮੂਹ ਸਟਾਫ਼ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।