17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਿੰਡ ਰੁੜਕਾ ਵਿਖੇ ਜਲ-ਜਰੇ ਦੀ ਛਬੀਲ ਲਗਾਈ

ਅਜੀਤ ਡੈਸਕ 06-07-2026
ਡੇਹਲੋਂ, 5 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪਿੰਡ ਰੁੜਕਾ ਦੇ ਨੌਜਵਾਨਾਂ ਵਲੋਂ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਠੰਢੇ ਮਿੱਠੇ ਜਲ ਅਤੇ ਜਲ ਜ਼ੀਰੇ ਦੀ ਛਬੀਲ ਲਗਾਈ ਗਈ। ਇਸ ਸਮੇਂ ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ ਅਤੇ ਅਧਾਰ ਸਟੋਰ ਸੰਚਾਲਕ ਰਣਜੀਤ ਸਿੰਘ ਜੀਤਾ ਨੇ ਨੌਜਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਨੂੰ ਸਿੱਖ ਗੁਰੂਆਂ ਵਲੋਂ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਨਵੀਂ ਪੀੜੀ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕਰਨ ਦੀ ਲੋੜ ਹੈ। ਇਸ ਸਮੇਂ ਅਮਰਦੀਪ ਸਿੰਘ, ਰਾਜਵੀਰ ਸਿੰਘ, ਅਮਨਦੀਪ ਸਿੰਘ, ਬਲਦੀਪ ਸਿੰਘ, ਫਤਿਹ ਸਿੰਘ, ਭਗਵੰਤ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਅਮਨ ਸਿੰਘ, ਹਰਵੀਰ ਸਿੰਘ, ਗੁਰਿੰਦਰ ਸਿੰਘ, ਗੁਰਤੇਜ ਸਿੰਘ, ਇੰਦਰਜੀਤ ਸਿੰਘ, ਜੱਗੀ ਸਿੰਘ, ਦਵਿੰਦਰ ਸਿੰਘ, ਜੋਤ ਸਿੰਘ, ਜਸਪ੍ਰੀਤ ਸਿੰਘ, ਡਾ. ਦੀਪ ਸਿੰਘ, ਨਿਰਭੈ ਸਿੰਘ, ਡਾ. ਮਨੋਜ ਕੁਮਾਰ, ਬੂਟਾ ਸਿੰਘ, ਕਾਹਨ ਸਿੰਘ, ਗੁਰਜੀਤ ਸਿੰਘ, ਜੈਵੀ ਵਿਰਕ, ਕਮਲਜੀਤ ਸਿੰਘ, ਮਨਿੰਦਰ ਸਿੰਘ, ਸਿਮਰ, ਹੈਰੀ, ਜਸਤਾਜ, ਗੀਨੂੰ, ਗੁਰੀ, ਮੇਲੂ ਸਿੰਘ, ਸੁੱਖੂ, ਨੂਰ, ਪਰਮਜੀਤ ਸਿੰਘ, ਕੁਲਦੀਪ ਸਿੰਘ, ਮਨੀ ਸਿੰਘ, ਟੌਰੀ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਐੱਮ. ਐੱਲ. ਏ/ਐੱਮ. ਪੀ. ਦੀ ਪੈਨਸ਼ਨ ਮੁਲਾਜ਼ਮਾਂ ਦੀ ਤਰ੍ਹਾਂ 20 ਸਾਲ ਦੀ ਸੇਵਾ ਤੋਂ ਬਾਅਦ ਲੱਗੇ-ਪੈਨਸ਼ਨਰ ਅਗਲੀ ਖ਼ਬਰ ਕੰਟੀਨਿਊਸ਼ਨ ਤੇ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ ਵਿਚ ਵਾਧਾ ਕੀਤਾ ਜਾਵੇ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।