17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਐੱਮ. ਐੱਲ. ਏ/ਐੱਮ. ਪੀ. ਦੀ ਪੈਨਸ਼ਨ ਮੁਲਾਜ਼ਮਾਂ ਦੀ ਤਰ੍ਹਾਂ 20 ਸਾਲ ਦੀ ਸੇਵਾ ਤੋਂ ਬਾਅਦ ਲੱਗੇ-ਪੈਨਸ਼ਨਰ

ਅਜੀਤ ਡੈਸਕ 06-07-2026
ਪਾਇਲ, 3 ਜੁਲਾਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰ ਯੂਨੀਅਨ ਤਹਿਸੀਲ ਪਾਇਲ ਦੀ ਮੀਟਿੰਗ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਮੀਟਿੰਗ ਨੂੰ ਪਰਮਜੀਤ ਸਿੰਘ ਸਿਹੌੜਾ, ਨਿਰਭੈ ਸਿੰਘ ਜਰਗ, ਗੁਰਪ੍ਰੀਤ ਸਿੰਘ ਘਲੋਟੀ, ਸੁਰਿੰਦਰ ਸਿੰਘ ਸ਼ਾਹਪੁਰ, ਚਰਨ ਸਿੰਘ ਲੰਢਾ, ਕੇਵਲ ਸਿੰਘ ਜਰਗੜੀ, ਦਰਸ਼ਨ ਸਿੰਘ ਕਾਨੂੰਗੋ, ਮਲਕੀਤ ਸਿੰਘ ਘਲੋਟੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਮੁਲਾਜ਼ਮਾਂ ਨੂੰ 30-35 ਸਾਲ ਦੀ ਲੰਬੀ ਰੈਗੂਲਰ ਸੇਵਾ ਉਪਰੰਤ ਪੈਨਸ਼ਨ ਮਿਲਦੀ ਹੈ, ਇਸੇ ਤਰ੍ਹਾਂ ਐੱਮ. ਐੱਲ. ਏ. ਅਤੇ ਐੱਮ. ਪੀ. ਨੂੰ ਵੀ ਲਗਾਤਾਰ ਘਟੋਂ ਘੱਟ 20 ਸਾਲ ਦੀ ਰੈਗੂਲਰ ਸੇਵਾ ਉਪਰੰਤ ਹੀ ਪੈਨਸ਼ਨ ਲੱਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੁਲਾਰਿਆਂ ਨੇ ਮੰਗ ਕੀਤੀ ਮੁਲਾਜ਼ਮਾਂ ਦਾ ਬਣਦਾ ਡੀ. ਏ. ਤਰੰਤ ਦਿੱਤਾ ਜਾਵੇ। ਜੇਕਰ ਡੀ. ਏ. ਦੀ ਅਦਾਇਗੀ ਪ੍ਰਤੀ ਸਰਕਾਰ ਕੋਈ ਉਪਰਾਲਾ ਨਹੀ ਕਰਦੀ ਤਾਂ ਪੰਜਾਬ ਲੀਡਰਸ਼ਿਪ ਦੁਆਰਾ 17 ਜੁਲਾਈ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਪਾਇਲ ਤਹਿਸੀਲ ਤੋਂ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਣਗੇ। ਸਰਕਾਰ ਦੁਆਰਾ ਹਾਈਕੋਰਟ ਦੇ ਹੁਕਮਾਂ ਨੂੰ ਨਾ ਮੰਨਣਾ ਸਰਕਾਰ ਦੀ ਨਾਲਾਇਕੀ ਹੈ। ਜਿਸ ਦਾ ਖ਼ਮਿਆਜ਼ਾ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੂੰ ਭੁਗਤਣਾ ਪਵੇਗਾ। ਪੈਨਸ਼ਨਰਾਂ ਦੀ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ 2.59 ਅਨੁਸਾਰ ਪੈਨਸ਼ਨ ਸੋਧ ਦੀ ਮੰਗ ਕੀਤੀ ਗਈ। ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਗਈ। ਡੀ. ਏ. ਦਾ ਬਕਾਇਆ 189 ਮਹੀਨਿਆਂ ਦਾ ਹੋ ਚੁੱਕਿਆ ਹੈ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਮੀਟਿੰਗ ਦੌਰਾਨ ਪ੍ਰੀਤਮ ਸਿੰਘ ਘਲੋਟੀ, ਹਰੀ ਰਾਮ ਪਾਇਲ, ਬਲਜੀਤ ਸਿੰਘ ਅਲੂਣਾ ਤੋਲਾ, ਸੁਰਿੰਦਰ ਪਾਲ ਸਿੰਘ ਘਣਗਸ, ਨਰਜੀਤ ਸਿੰਘ ਜਰਗ, ਕੁਲਵਿੰਦਰ ਸਿੰਘ ਪਾਇਲ, ਬਲਵੀਰ ਸਿੰਘ ਪਾਇਲ, ਬਲਵੀਰ ਟੰਡਨ ਪਾਇਲ, ਜੀਤ ਸਿੰਘ ਪਾਇਲ, ਜਗਮੋਹਣ ਸਿੰਘ ਘੁਡਾਣੀ ਕਲ੍ਹਾਂ, ਦਰਸ਼ਨ ਸਿੰਘ ਜਰਗੜੀ, ਕੇਹਰ ਸਿੰਘ ਪਾਇਲ, ਕੁਲਵੰਤ ਸਿੰਘ ਜਰਗੜੀ, ਸ਼ਮਸ਼ੇਰ ਸਿੰਘ ਅਲੂਣਾ ਮਿਆਨਾ, ਸੰਤੋਖ ਸਿੰਘ ਪਾਇਲ, ਸੋਹਣ ਸਿੰਘ ਘਲੋਟੀ, ਨਾਜ਼ਰ ਸਿੰਘ ਪਾਇਲ, ਸੱਜਣ ਸਿੰਘ ਜੰਡਾਲੀ, ਮੱਖਣ ਸਿੰਘ ਚਾਪੜਾ, ਦਰਸ਼ਨ ਸਿੰਘ ਪਾਇਲ, ਜਗਦੇਵ ਸਿੰਘ ਘੁਡਾਣੀ ਖ਼ੁਰਦ, ਮਹਿੰਦਰ ਸਿੰਘ ਪਾਇਲ, ਹਰਬੰਸ ਸਿੰਘ ਘੁਡਾਣੀ ਖ਼ੁਰਦ, ਬਲਵੰਤ ਸਿੰਘ ਘਲੋਟੀ, ਗੁਰਮੇਲ ਸਿੰਘ ਘੁਡਾਣੀ ਖ਼ੁਰਦ, ਮੱਖਣ ਸਿੰਘ ਖੁਲਾਰ, ਜਗਪਾਲ ਸਿੰਘ ਦੀਵਾ ਮੰਡੇਰ, ਨਰੰਜਣ ਸਿੰਘ ਰੌਣੀ, ਅਮਰਜੀਤ ਸਿੰਘ ਅਲੂਣਾ ਮਿਆਨਾ, ਸੋਹਣ ਲਾਲ ਪਾਇਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਬਰੀ ਡਿਊਟੀ ਲਗਾਉਣ ਨਾਲ ਅਧਿਆਪਕ ਵਰਗ ਮਾਨਸਿਕ ਤੌਰ ’ਤੇ ਪਰੇਸ਼ਾਨ-ਸੰਧੂ, ਜੰਡਿਆਲੀ ਅਗਲੀ ਖ਼ਬਰ ਪਿੰਡ ਰੁੜਕਾ ਵਿਖੇ ਜਲ-ਜਰੇ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।