28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨਗਰ ਕੌਂਸਲ ਖੰਨਾ ਦੇ ਸਫ਼ਾਈ ਕਰਮਚਾਰੀਆਂ ਨੇ ਗੇਟ ਬੰਦ ਕਰ ਕੇ ਕੀਤੀ ਹੜਤਾਲ

ਅਜੀਤ ਡੈਸਕ 09-07-2026

ਖੰਨਾ, 8 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਖੰਨਾ ਦਾ ਗੇਟ ਬੰਦ ਕਰਕੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ। ਪ੍ਰਧਾਨ ਗਰੀਬ ਦਾਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਕੇ ਬਾਕੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਗੇਟ ਬੰਦ ਕਰਕੇ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਸਵੇਰੇ ਲਲਹੇੜੀ ਰੋਡ ਤੋਂ ਇੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਸਬੰਧ ਵਿਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਰਾਕੇਸ਼, ਮੈਨਪਾਲ, ਰੋਹਤਾਸ਼, ਸੰਦੀਪ ਕੁਮਾਰ, ਗੌਰਵ, ਰਾਣੋ ਦੇਵੀ, ਰਜਨੀ, ਸੰਜੇ, ਮਨਪ੍ਰੀਤ ਕੌਰ, ਅਸ਼ੋਕ ਕੁਮਾਰ, ਮਾਲਾ ਅਰੁਣ, ਮਮਤਾ, ਰੋਹਿਤ, ਅਨੀਤਾ, ਆਸ਼ਾ, ਪੱਪੀ, ਜੋਤੀ, ਮੰਜੂ, ਮਨਦੀਪ, ਰੀਨਾ, ਅੰਜਲੀ, ਗੁਰਦੀਪ, ਕਾਲੀ, ਸੰਨੀ, ਕੁਲਦੀਪ, ਹਰਦੀਪ ਸਿੰਘ, ਵਿਕਾਸ, ਰਾਜ ਕੁਮਾਰ, ਕੁਲਵੰਤ ਸਿੰਘ, ਮਨੋਜ, ਹਰੀ, ਸਤਨਾਮ ਸਿੰਘ, ਰਾਜੂ, ਕਰਮ ਸਿੰਘ, ਨਰੇਸ਼ ਕੁਮਾਰ, ਕੁਲਵਿੰਦਰ, ਅੰਮ੍ਰਿਤਪਾਲ ਸਿੰਘ, ਵਿਕੀ, ਮਦਨਪਾਲ, ਕੁਲਵਿੰਦਰ, ਸੁਨੀਤਾ, ਰਵੀ, ਰਿੰਕੂ, ਸੁਰੇਸ਼ ਕੁਮਾਰ, ਰੀਤੂ, ਮਨਦੀਪ, ਅਨਿਲ, ਰਾਜ ਕੁਮਾਰ, ਸੁਖਵਿੰਦਰ ਸਿੰਘ, ਵਿਨੋਦ, ਕਰਮ ਸਿੰਘ ਬੰਟੀ, ਰਿਸ਼ੂ ਕੁਮਾਰ, ਗੌਰਵ, ਸੰਦੀਪ, ਰਾਹੁਲ, ਦਰਸ਼ਨ ਲਾਲ, ਮੁਕੇਸ਼ ਕੁਮਾਰ, ਸ੍ਰੀਰਾਮ, ਹਰਪਾਲ, ਸੋਨੀ ਰਾਣੀ, ਸਨਦੀਪ, ਰਾਜੀਵ, ਨੋਨੂੰ, ਕਰਨਦੀਪ ਸਿੰਘ, ਸਰਬਜੀਤ ਕੌਰ, ਸਤਪਾਲ, ਰਾਹੁਲ, ਬਲਵਿੰਦਰ, ਰਜਿੰਦਰ, ਕਰਮਵੀਰ, ਅਮਿਤ, ਵਿਕੀ, ਅਮਿਤ ਕੁਮਾਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕੱਚੇ ਕੌਂਸਲ ਮੁਲਾਜ਼ਮਾਂ ਤੇ ਸਫ਼ਾਈ ਸੇਵਕਾਂ ਨੇ ਸੂਬਾ ਪੱਧਰੀ ਮੁਕੰਮਲ ਕੰਮ ਛੋੜ ਹੜਤਾਲ ਆਰੰਭੀ ਅਗਲੀ ਖ਼ਬਰ ਰਾਜੇਵਾਲ ਪੰਚਾਇਤ ਭੱਠੇ ਦੀ 6 ਏਕੜ ਜ਼ਮੀਨ ’ਤੇ ਹੋਈ ਕਾਬਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।