28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਕੱਚੇ ਕੌਂਸਲ ਮੁਲਾਜ਼ਮਾਂ ਤੇ ਸਫ਼ਾਈ ਸੇਵਕਾਂ ਨੇ ਸੂਬਾ ਪੱਧਰੀ ਮੁਕੰਮਲ ਕੰਮ ਛੋੜ ਹੜਤਾਲ ਆਰੰਭੀ

ਅਜੀਤ ਡੈਸਕ 09-07-2026

ਸਮਰਾਲਾ, 8 ਜੁਲਾਈ (ਗੋਪਾਲ ਸੋਫਤ)-ਸਰਕਾਰੀ ਲਾਰਿਆਂ ਤੋਂ ਅੱਕੇ ਪੰਜਾਬ ਭਰ ਦੀਆਂ ਨਗਰ ਕੌਂਸਲ, ਪੰਚਾਇਤਾਂ ਅਤੇ ਨਗਰ ਨਿਗਮਾਂ ਦੇ ਸਮੂਹ ਕੱਚੇ ਮੁਲਾਜ਼ਮਾਂ ਅਤੇ ਸਫ਼ਾਈ ਸੇਵਕਾਂ ਸਮੇਤ ਸਮੁੱਚੇ ਕਰਮਚਾਰੀ ਵਰਗ ਨੇ ਅੱਜ ਤੋਂ ਫਿਰ ਲਗਭਗ ਡੇਢ ਮਹੀਨੇ ਬਾਅਦ ਦੂਜੀ ਵਾਰ ਮੁਕੰਮਲ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸਮੁੱਚੇ ਕੰਮ ਕਾਜ ਨੂੰ ਠੱਪ ਕਰ ਦਿੱਤਾ ਹੈ। ਭਾਵੇਂ ਦਫ਼ਤਰੀ ਸਟਾਫ਼, ਗਲੀਆਂ ਮੁਹੱਲਿਆਂ ਦੀਆਂ ਲਾਈਟਾਂ ਠੀਕ ਕਰਨ ਵਾਲੇ ਕਰਮਚਾਰੀ, ਕੂੜਾ ਢੋਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ, ਮਾਲੀਆਂ ਸਮੇਤ ਸਮੁੱਚੇ ਸਫ਼ਾਈ ਕਰਮਚਾਰੀਆਂ ਵਲੋਂ ਅੱਜ ਹੜਤਾਲ ਆਰੰਭ ਦੇਣ ਕਾਰਨ ਦਫ਼ਤਰੀ ਕਰਮਚਾਰੀਆਂ ਦੀ ਇਹ ਹੜਤਾਲ ਨਾਲ ਪ੍ਰਤੀ ਦਿਨ ਦੇ ਕੰਮ ਕਾਰ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਵੱਡੀ ਖੱਜਲ ਖੁਆਰੀ ਝੱਲਣੀ ਪਵੇਗੀ। ਪਰ ਸਫ਼ਾਈ ਕਰਮਚਾਰੀਆਂ ਦੇ ਹੜਤਾਲ ‘ਤੇ ਚਲੇ ਜਾਣ ਕਾਰਨ ਦੋ ਮਹੀਨੇ ਪਹਿਲਾਂ ਦੀ ਤਰਾਂ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗ ਜਾਣ ਕਾਰਨ ਲੋਕਾਂ ਦਾ ਜੀਵਨ ਨਰਕ ਬਣ ਕੇ ਰਹਿ ਜਾਵੇਗਾ। ਹੜਤਾਲ ‘ਤੇ ਗਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਤਨਖ਼ਾਹ ਵਿਚ ਵਾਧਾ ਕਰਨ ਦੀ ਮੰਗ ਕਰ ਰਹੇ ਹਨ।ਇਸ ਸਬੰਧੀ ਗੱਲਬਾਤ ਕਰਦੇ ਹੋਏ ਅਹੁਦੇਦਾਰਾਂ ਨੇ ਦੱਸਿਆ ਕਿ ਪੰਜ ਮਈ ਤੋਂ ਅਣਮਿਥੇ ਸਮੇਂ ਲਈ ਪੰਜਾਬ ਭਰ ਵਿਚ ਕੱਚੇ ਮੁਲਾਜ਼ਮਾਂ ਵਲੋਂ ਹੜਤਾਲ ਕੀਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਵਲੋਂ ਮੁਲਾਜ਼ਮ ਆਗੂਆਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇੱਕ ਮਹੀਨੇ ਵਿਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨ ਲਈਆਂ ਜਾਣਗੀਆਂ। ਸਥਾਨਕ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ’ਤੇ ਪੂਰਾ ਨਹੀਂ ਉਤਰੀ ਅਤੇ ਮੁਲਾਜ਼ਮਾਂ ਨੇ ਸਰਕਾਰ ਨੂੰ ਚੇਤਾ ਕਰਵਾਉਣ ਲਈ ਬੀਤੇ ਦਿਨੀਂ ਇੱਕ ਸੂਬਾ ਪੱਧਰ ਦਾ ਵੱਡਾ ਰੋਸ ਮਾਰਚ ਵੀ ਕੱਢਿਆ ਸੀ ਪਰ ਉਸ ਦਾ ਨਾ ਕੋਈ ਸਿੱਟਾ ਨਿਕਲਿਆ ਅਤੇ ਨਾ ਹੀ ਸਰਕਾਰ ਨੂੰ ਆਪਣਾ ਵਾਅਦਾ ਚੇਤੇ ਆਇਆ। ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੀ ਹੱਦ ਲਈ 2 ਤਰੀਕ ਦਾ ਸਮਾਂ ਦਿੱਤਾ ਗਿਆ ਸੀ। ਪਰੰਤੂ ਇਸ ਮੀਟਿੰਗ ਵਿਚ ਵੀ ਕੋਈ ਹੱਲ ਨਾ ਨਿਕਲਣ ਕਾਰਨ ਨਿਰਾਸ ਹੋ ਕੇ ਮੁਲਾਜ਼ਮਾਂ ਅੱਜ ਤੋਂ ਮੁਕੰਮਲ ਕੰਮ ਛੋੜ ਹੜਤਾਲ ਤੇ ਚਲੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਪਿਛਲੀ ਖ਼ਬਰ ਪਟਿਆਲਾ ਦੇ ਪ੍ਰੋਫੈਸਰ ਦੀ ਕਾਰ ’ਤੇ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਨਗਰ ਕੌਂਸਲ ਖੰਨਾ ਦੇ ਸਫ਼ਾਈ ਕਰਮਚਾਰੀਆਂ ਨੇ ਗੇਟ ਬੰਦ ਕਰ ਕੇ ਕੀਤੀ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।