17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅੱਜ ਦੀ ਜਵਾਨੀ ਨੂੰ ਦਰਪੇਸ਼ ਮਸਲਿਆਂ ਨੂੰ ਉਭਾਰਦੀਆਂ ਹਨ ਸੰਦੀਪ ਸਮਰਾਲਾ ਦੀਆਂ ਕਹਾਣੀਆਂ-ਡਾ. ਸਰਬਜੀਤ

ਅਜੀਤ ਡੈਸਕ 22-07-2026

ਸਮਰਾਲਾ, 21 ਜੁਲਾਈ (ਗੋਪਾਲ ਸੋਫਤ)-ਸਾਹਿਤ ਸਭਾ ਸਮਰਾਲਾ ਵੱਲੋਂ ਸੰਦੀਪ ਸਮਰਾਲਾ ਦੀ ਕਿਤਾਬ ਸੁਪਨੇ ਦਾ ਗਵਾਹ ਨਹੀਂ ਹੁੰਦਾ ਉੱਤੇ ਕਰਵਾਈ ਵਿਚਾਰ ਗੋਸ਼ਟੀ ਪ੍ਰਭਾਵਸ਼ਾਲੀ ਰਹੀ। ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ, ਵਿੱਤ-ਸਕੱਤਰ ਅਮਨਦੀਪ ਸਮਰਾਲਾ ਅਤੇ ਪ੍ਰੈੱਸ-ਸਕੱਤਰ ਇੰਦਰਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਿਤ ਸਭਾ ਦਾ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕੀਤੀ। ਉੱਘੇ ਚਿੰਤਕ ਅਤੇ ਲੇਖਕ ਹਰਵਿੰਦਰ ਭੰਡਾਲ ਇਸ ਸਮਾਗਮ ਵਿਚ ਮੁੱਖ ਮਹਿਮਾਨ ਸਨ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਕਹਾਣੀਕਾਰ ਗੁਰਮੀਤ ਕੜਿਆਲਵੀ, ਸਾਹਿਤ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ, ਸਰਪ੍ਰਸਤ ਕਹਾਣੀਕਾਰ ਮੁਖ਼ਤਿਆਰ ਸਿੰਘ, ਗੁਰਦੀਪ ਸੁਖਜੀਤ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਮੰਚ ਸੰਚਾਲਕ ਦੀਪ ਦਿਲਬਰ ਸ਼ਾਮਿਲ ਸਨ। ਉਸ ਤੋ ਬਾਅਦ ਕਹਾਣੀਕਾਰ ਸੰਦੀਪ ਸਮਰਾਲਾ ਦੀ ਕਿਤਾਬ ਸੁਪਨੇ ਦਾ ਗਵਾਹ ਨਹੀਂ ਹੁੰਦਾ ਉੱਪਰ ਪਹਿਲਾ ਪੇਪਰ ਡਾ. ਬਿੰਦਰ ਭੁਮਸੀ (ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ) ਨੇ ਪੜਿਆ। ਉਨ੍ਹਾਂ ਨੇ ਕਹਾਣੀ ਬੱਸ! ਇਤਨੀ ਸੀ ਬਾਤ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕੀਤਾ ਅਤੇ ਪੰਜਾਬੀ ਜ਼ੁਬਾਨ ਨੂੰ ਆ ਰਹੇ ਖ਼ਤਰੇ ਦੇ ਪ੍ਰਸੰਗ ਵਿੱਚ ਵਿਸਥਾਰਪੂਰਵਕ ਚਰਚਾ ਕੀਤੀ। ਕਿਤਾਬ ਬਾਰੇ ਦੂਜਾ ਪੇਪਰ ਡਾ.ਪਰਮਜੀਤ ਪਟਿਆਲਾ ਨੇ ਪੜਿਆ ਜਿਸ ਰਾਹੀਂ ਉਨ੍ਹਾਂ ਨੇ ਕਿਤਾਬ ਦੀਆਂ ਅੱਠੇ ਕਹਾਣੀਆਂ ਉੱਪਰ ਹਰ ਪੱਖ ਤੋਂ ਗੱਲ ਕੀਤੀ। ਕਹਾਣੀਆਂ ਦੇ ਪਾਤਰ, ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੇ ਕੰਮ ਧੰਦੇ, ਏਥੋਂ ਤੱਕ ਕਿ ਸਮੇਂ-ਸਥਾਨ ਬਾਰੇ ਵੀ ਨਿੱਠਕੇ ਗੱਲਾਂ ਕੀਤੀਆਂ। ਚਰਚਾ ਵਿੱਚ ਭਾਗ ਲੈਂਦਿਆਂ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਸੰਦੀਪ ਸਮਰਾਲਾ ਨੂੰ ਨਵੀਂ ਪੀੜ੍ਹੀ ਦਾ ਕਹਾਣੀਕਾਰ ਐਲਾਨਿਆ। ਪਹਿਲੇ ਪਰਚੇ ਵਿੱਚ ਉਠਾਏ ਪ੍ਰਸ਼ਨ ਤੇ ਸਵਾਲ ਵੀ ਕੀਤਾ। ਡਾ. ਕੇਵਲ ਰਾਮ ਨਵਾਂ ਸ਼ਹਿਰ, ਐੱਚ. ਐੱਸ ਡਿੰਪਲ, ਗੁਰਭਗਤ ਗਿੱਲ (ਸ੍ਰੀ ਭੈਣੀ ਸਾਹਿਬ) ਅਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਸੰਦੀਪ ਸਮਰਾਲਾ ਦੀ ਸ਼ਾਨਦਾਰ ਕਹਾਣੀਆਂ ਲਿਖਣ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿਚ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਕਹਾਣੀਕਾਰ ਸਰੂਪ ਸਿਆਲਵੀ, ਜਸਬੀਰ ਕਲਸੀ ਧਰਮਕੋਟ, ਅਲਫ਼ਾਜ਼, ਯਤਿੰਦਰ ਮਾਹਲ, ਡਾ.ਰਾਜਪ੍ਰੀਤ ਕੌਰ ਬੈਨੀਪਾਲ, ਰਮਨਦੀਪ ਕੌਰ, ਮਹਿਕਦੀਪ ਕੌਰ, ਰਵਿੰਦਰ ਰੁਪਾਲ ਕੌਲਗੜ੍ਹ, ਮਨਦੀਪ ਡਡਿਆਣਾ, ਦਲਜੀਤ ਸ਼ਾਹੀ, ਸੰਤੋਖ ਸਿੰਘ ਕੋਟਾਲਾ, ਸ਼ਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ), ਰਾਜਵਿੰਦਰ ਸਮਰਾਲਾ, ਐਡਵੋਕੇਟ ਗਗਨਦੀਪ ਸ਼ਰਮਾ, ਉੱਘੇ ਗ਼ਜ਼ਲਗੋ ਸਰਦਾਰ ਪੰਛੀ, ਮੀਤ ਪਾਨੀਪਤ, ਜ਼ੋਰਾਵਰ ਸਿੰਘ ਪੰਛੀ, ਗੁਰਨਾਮ ਸਿੰਘ ਬਿਜਲੀ, ਜਲੌਰ ਸਿੰਘ ਖੀਵਾ, ਕਮਲਜੀਤ ਨੀਲੋਂ, ਹਰਜਿੰਦਰ ਗਪਾਲੋਂ, ਜਗਦੀਸ਼ ਖੰਨਾ, ਬੁੱਧ ਸਿੰਘ ਨੀਲੋਂ, ਅਨਿਲ ਫਤਿਹਗੜ੍ਹ ਜੱਟਾਂ, ਬਲਵੰਤ ਮਾਂਗਟ, ਅਮਨ ਆਜ਼ਾਦ, ਸੁਭਾਸ਼ ਬਜਾਜ, ਲਖਵੀਰ ਲੱਭਾ, ਵਿਜੇ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਮੇਘ ਸਿੰਘ ਜਵੰਦਾ, ਮਨੋਜ ਕੁਮਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ, ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰੋ. ਹਰਿੰਦਰਜੀਤ ਸਿੰਘ ਕਲੇਰ, ਸੁਰਜੀਤ ਵਿਸ਼ਾਦ, ਸ਼ਹਿਜੀਤ ਸਿੰਘ ਕੰਗ, ਜਗਦੇਵ ਮਕਸੂਦੜਾ, ਮਨਜੀਤ ਘਣਗਸ, ਅਮਨਦੀਪ ਸਮਰਾਲਾ, ਤਰਨ ਬੱਲ, ਪਰਮਜੀਤ ਰਾਏ, ਦਲਬੀਰ ਕਲੇਰ, ਸਨੇਹਇੰਦਰ ਮੀਲੂ, ਸੁਖਦੇਵ ਸਿੰਘ ਕਲੇਰ, ਹਰਬੰਸ ਸ਼ਾਨ ਬਗਲੀ, ਮਨਦੀਪ ਮਾਣਕੀ, ਮਨਜੀਤ ਧੰਜਲ, ਅਵਤਾਰ ਸਿੰਘ ਉਟਾਲਾਂ, ਨੇਤਰ ਮੁੱਤਿਓਂ, ਲੈਕ: ਰੁਪਿੰਦਰਪਾਲ ਜੰਡਿਆਲੀ, ਮਾ. ਆਤਮਾ ਸਿੰਘ, ਮੋਹਣ ਕੋਟਾਲਾ, ਜੀਨੋ ਸਵਰਾਜ ਕ੍ਰਾਂਤੀ, ਲਖਵਿੰਦਰਪਾਲ ਖਾਲਸਾ ਸਮਰਾਲਾ, ਕਰਮਜੀਤ ਬਾਸੀ, ਊਧਮ ਸਿੰਘ ਮਾਛੀਵਾੜਾ, ਗੁਰਦੀਪ ਮਹੌਣ, ਪੱਪੂ ਬਲਵੀਰ, ਰਾਜੀਵ ਤਿਵਾੜੀ, ਜਵਾਲਾ ਸਿੰਘ ਥਿੰਦ, ਇੰਦਰੇਸ਼ ਜੈਦਕਾ, ਅਨਮੋਲ ਹੀਰਾ, ਗੁਰਮੀਤ ਸਿੰਮਲ, ਸਤਵੰਤ ਕੰਵਲ, ਹਸਨਪ੍ਰੀਤ ਆਦਿ ਸ਼ਾਮਲ ਸਨ।

ਪਿਛਲੀ ਖ਼ਬਰ ਛੁੱਟੀ ਆਏ ਫ਼ੌਜੀ ਨੇ ਕੀਤੀ ਖ਼ੁਦਕੁਸ਼ੀ, ਇਲਾਕੇ ਵਿਚ ਸੋਗ ਦੀ ਲਹਿਰ ਅਗਲੀ ਖ਼ਬਰ ਦਿੱਲੀ ’ਚ ਵਿਦਿਆਰਥੀਆਂ ’ਤੇ ਤਸ਼ੱਦਦ ਕੀਤੇ ਜਾਣ ਦੇ ਰੋਸ ਵਜੋਂ ਬੀ. ਕੇ. ਯੂ. ਏਕਤਾ ਉਗਰਾਹਾਂ ਨੇ ਮੋਦੀ ਸਰਕਾਰ ਦੀ ਅਰਥੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।