4 ਮਹੀਨੇ ਦੀ ਮੁਫ਼ਤ ਕਣਕ ਜੁਲਾਈ ਤੋਂ ਅਕਤੂਬਰ 2026 ਤੱਕ ਪੀ. ਡੀ. ਐਸ ਰਾਹੀ ਵੰਡ ਦਾ ਕੰਮ ਹੋਇਆ ਸ਼ੁਰੂ
ਅਜੀਤ ਡੈਸਕ
28-07-2026
ਮੁਫ਼ਤ ਰਾਸ਼ਨ ਲੈਣ ਲਈ ਬਾਇਉਮੈਟ੍ਰਿਕ ਮਸ਼ੀਨ ਤੇ ਹਰ ਮਹੀਨੇ ਦਾ ਅੰਗੂਠਾ ਲਗਾਉਣ ਦੀ ਸ਼ਰਤ ਨੂੰ ਖ਼ਤਮ ਕੀਤੀ ਜਾਵੇ – ਅੜੈ੍ਚਾਂ
ਆਲ ਇੰਡੀਆ ਫੇਅਰਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਅੜੈ੍ਹਚਾਂ ਨੇ ਕਿਹਾ ਕਿ ਜੁਲਾਈ 2026 ਤੋਂ ਲੈ ਕੇ ਅਕਤੂਬਰ 2026 ਤੱਕ ਰਾਸ਼ਨ ਕਾਰਡ ਧਾਰਕਾਂ ਨੂੰ 4 ਮਹੀਨੇ ਦਾ ਮੁਫ਼ਤ ਅਨਾਜ ਮਿਲਣ ਨਾਲ ਵੱਡੀ ਰਾਹਤ ਮਿਲੇਗੀ, ਪਰ ਲਾਭਪਾਤਰੀ ਨੂੰ ਜਿਸ ਤਰ੍ਹਾਂ ਪਹਿਲਾਂ 3-3 ਵਾਰ ਅੰਗੂਠਾ ਲਗਾਉਣਾ ਪਿਆ ਅਤੇ ਹੁਣ ਵੀ ਮੁਫ਼ਤ ਕਣਕ ਲੈਣ ਲਈ ਬਾਇਉਮੈਟ੍ਰਿਕ ਤੇ ਹੁਣ 4 ਵਾਰ ਮਹੀਨੇ -ਮਹੀਨੇ ਦਾ ਅੰਗੂਠਾ ਲਗਾਉਣਾ ਪਵੇਗਾ ਜਦਕਿ ਉਸ ਤੋਂ ਬਾਅਦ 5ਵੀਂ ਵਾਰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੇਰੀ ਰਸੋਈ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ਨ ਕਿੱਟ ਦਾ ਅੰਗੂਠਾ ਲਗਾਉਣਾ ਪਵੇਗਾ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਸ਼ਰਤ ਨੂੰ ਖ਼ਤਮ ਕੀਤਾ ਜਾਵੇ ਅਤੇ ਪਹਿਲਾਂ ਵਾਲਾ ਸਿਸਟਮ ਹੀ ਲਾਗੂ ਕੀਤਾ ਜਾਵੇ ਤਾਂ ਜੋ ਲਾਭਪਾਤਰੀ ਤੇ ਡੀਪੂ ਹੋਲਡਰ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਦਖ਼ਲ ਕੇ ਇਸ ਮੁਸ਼ਕਿਲ ਦਾ ਹੱਲ ਕਰਵਾਉਣ।