25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਤੋਂ ਜਵਾਨ ਜਗਦੀਪ ਸਿੰਘ ਰਾਂਚੀ ’ਚ ਟ੍ਰੇਨਿੰਗ ਦੌਰਾਨ ਸ਼ਹੀਦ

ਮਲੌਦ, 24 ਅਗਸਤ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਫੌਜੀ ਜਗਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਣ ਸ਼ਹੀਦ ਹੋਣ ਦਾ ਦੁੱਖਦ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸ਼ਹੀਦ ਦੇ ਤਾਇਆ ਜਸਮੇਲ ਸਿੰਘ ਸੰਧੂ ਨੇ ਦੱਸਿਆ ਕਿ ਜਗਦੀਪ ਸਿੰਘ 16 ਅਗਸਤ 2026 ਨੂੰ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਕੋਟਾ ਰਾਜਸਥਾਨ ਵਿਖੇ ਡਿਊਟੀ ਤੇ ਪਹੁੰਚੇ ਸਨ, ਜਿਸ ਤੋਂ ਬਆਦ ਉਹਨਾਂ ਦੀ ਟ੍ਰੇਨਿੰਗ ਰਾਂਚੀ ਵਿਖੇ ਲੱਗ ਗਈ।

ਅਜੀਤ ਡੈਸਕ 25-08-2026

ਮਲੌਦ, 24 ਅਗਸਤ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਫੌਜੀ ਜਗਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਣ ਸ਼ਹੀਦ ਹੋਣ ਦਾ ਦੁੱਖਦ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸ਼ਹੀਦ ਦੇ ਤਾਇਆ ਜਸਮੇਲ ਸਿੰਘ ਸੰਧੂ ਨੇ ਦੱਸਿਆ ਕਿ ਜਗਦੀਪ ਸਿੰਘ 16 ਅਗਸਤ 2026 ਨੂੰ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਕੋਟਾ ਰਾਜਸਥਾਨ ਵਿਖੇ ਡਿਊਟੀ ਤੇ ਪਹੁੰਚੇ ਸਨ, ਜਿਸ ਤੋਂ ਬਆਦ ਉਹਨਾਂ ਦੀ ਟ੍ਰੇਨਿੰਗ ਰਾਂਚੀ ਵਿਖੇ ਲੱਗ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 23 ਅਗਸਤ 2026 ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਜਗਦੀਪ ਸਿੰਘ ਫੌਜੀ ਸ਼ਹੀਦ ਹੋ ਗਏ ਹਨ। ਜਿਕਰਯੋਗ ਹੈ ਕਿ ਲਗਭਗ 14 ਸਾਲ ਪਹਿਲਾਂ ਜਗਦੀਪ ਸਿੰਘ ਫੌਜ ਵਿੱਚ ਭਰਤੀ ਹੋਏ ਸਨ। ਉਹ ਆਪਣੇ ਪਿੱਛੇ ਮਾਤਾ-ਪਿਤਾ, ਧਰਮ ਪਤਨੀ ਅਤੇ ਇੱਕ ਸਾਲ ਦਾ ਮਾਸੂਮ ਬੱਚਾ ਛੱਡ ਗਏ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ 25 ਅਗਸਤ ਨੂੰ ਸਵੇਰੇ 8.30 ਵਜੇ ਫੌਜ ਵੱਲੋਂ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ-ਸਿੰਮਕ, ਝੱਮਟ, ਮਲਕਪੁਰ ਅਗਲੀ ਖ਼ਬਰ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਸਮਰਾਲਾ ਦੇ ਨਸ਼ਾ ਛੁਡਾਊ ਕੇਂਦਰ ਦਾ ਲਿਆ ਜਾਇਜ਼ਾ, ਇਲਾਜ ਸਹੂਲਤਾਂ ਬਾਰੇ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।