02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਇੰਡੀਆ ਗੱਠਜੋੜ ਦੀ ਫ਼ੇਲ੍ਹ ਦਿੱਲੀ ਰੈਲੀ ਨੇ ਸਾਬਤ ਕੀਤਾ ਕਿ 2027 ’ ਚ ਪੰਜਾਬ ਤੇ ਯੂ . ਪੀ . ’ ਚ ਐਨ . ਡੀ . ਏ . ਸਰਕਾਰ ਬਣੇਗੀ - ਹੀਰਾ

ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਭਾਜਪਾ ਦੇ ਐੱਮ. ਐੱਸ.

ਅਜੀਤ ਡੈਸਕ 02-11-2026
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਭਾਜਪਾ ਦੇ ਐੱਮ. ਐੱਸ. ਐੱਮ. ਈ. ਵਿੰਗ ਦੇ ਸੂਬਾ ਕਨਵੀਨਰ ਰਣਜੀਤ ਸਿੰਘ ਹੀਰਾ ਨੇ ਕਿਹਾ ਕਿ ਦਿੱਲੀ ਵਿਚ ਇੰਡੀਆ ਗਠਜੋੜ ਦੀ ਰੈਲੀ ਬੁਰੀ ਤਰਾਂ ਫ਼ੇਲ੍ਹ ਹੋਈ, ਜਿਸ ਤੋਂ ਸਾਬਤ ਹੋ ਗਿਆ ਕਿ ਕਾਂਗਰਸ ਦੀ ਅਗਵਾਈ ਵਾਲਾ ਇਹ ਗਠਬੰਧਨ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰਾਂ ਹਾਰ ਰਿਹਾ ਹੈ। ਹੀਰਾ ਨੇ ਕਿਹਾ ਕਿ 10 ਲੱਖ ਲੋਕਾਂ ਦੇ ਇਕੱਠ ਦਾ ਦਾਅਵਾ ਕਰਨ ਵਾਲੀ ਕਾਂਗਰਸ ਅਤੇ ਇੰਡੀ ਗਠਬੰਧਨ ਇਸ ਰੈਲੀ ਵਿਚ 1 ਲੱਖ ਲੋਕ ਵੀ ਇਕੱਠੇ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ 28 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਸਨ, ਉਹ ਵੀ ਨਹੀਂ ਭਰੀਆਂ। ਉਨ੍ਹਾਂ ਕਿਹਾ ਕਿ ਇਸ ਰੈਲੀ ਦੀਆਂ ਭਾਜਪਾ ਵਲੋਂ ਜਾਰੀ ਵੀਡੀਓ ਕਲਿੱਪਾਂ ਇਹ ਦਿਖਾ ਰਹੀਆਂ ਹਨ ਕਿ ਵਿਚ-ਵਿਚ ਦਰਜਨਾਂ ਥਾਵਾਂ ਖਾਲੀ ਨਜ਼ਰ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਯੂ. ਪੀ. ਵਿਚ ਭਾਜਪਾ ਦੀ ਸਰਕਾਰ ਬਣਨੀ ਯਕੀਨੀ ਹੈ ਅਤੇ ਪੰਜਾਬ ਵਿਚ ਵੀ ਐਨ. ਡੀ. ਏ. ਸਰਕਾਰ ਬਣਾਉਣ ਵੱਲ ਲਗਾਤਾਰ ਵਧ ਰਿਹਾ ਹੈ। ਜਿਵੇਂ ਹੀ ਐਨ. ਡੀ. ਏ. ਦੇ ਇਮਾਨਦਾਰ ਤੇ ਚੰਗੀ ਸੋਚ ਵਾਲੇ ਉਮੀਦਵਾਰਾਂ ਦਾ ਐਲਾਨ ਹੋਵੇਗਾ। ਪੰਜਾਬ ਵਿਚ ਵੀ ਐਨ. ਡੀ. ਏ. ਦੇ ਹੱਕ ਵਿਚ ਹਵਾ ਹਨੇਰੀ ਬਣ ਜਾਵੇਗੀ ਤੇ ਪੰਜਾਬ ਵਿਚ ਵੀ ਐਨ. ਡੀ. ਏ. ਦੀ ਸਰਕਾਰ ਬਣੇਗੀ।
ਪਿਛਲੀ ਖ਼ਬਰ ਸੈਣ ਸਮਾਜ ਭਲਾਈ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਪ੍ਰੀਤ ਦਾ ਸਨਮਾਨ ਅਗਲੀ ਖ਼ਬਰ 475 ਏਕੜ ਸਕੀਮ ’ ਚ ਨਾਜਾਇਜ਼ ਉਸਾਰੀਆਂ ਦੀ ਭਰਮਾਰ ! ਨਿਯਮ ਛਿੱਕੇ ਟੰਗੇ, ਇੰਪਰੂਵਮੈਂਟ ਟਰੱਸਟ ਦੀ ਕਾਰਵਾਈ ’ਤੇ ਵੱਡਾ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।