07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਰਨਾਲਾ ਦੀ 'ਮਨਰੇਗਾ ਬਚਾਓ ਮਹਾਂ ਰੈਲੀ' ਬਣੀ ਇਤਿਹਾਸਕ-ਹੈਨਰੀ <br/>

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਨਮੀਕ ਸਿੰਘ ਹੈਨਰੀ | ਤਸਵੀਰ: ਅਸ਼ੋਕ ਗਰਗ <br/> 02-03-2026
ਲਹਿਰਾਗਾਗਾ, 1 ਮਾਰਚ (ਅਸ਼ੋਕ ਗਰਗ)-ਕਾਂਗਰਸ ਦੇ ਸੂਬਾ ਕਮੇਟੀ ਮੈਂਬਰ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮਨਰੇਗਾ ਬਚਾਓ ਮਹਾ ਰੈਲੀ ਜੋ ਬਰਨਾਲਾ ਵਿਖੇ ਕੀਤੀ ਗਈ ਸੀ ਉਹ ਇੱਕ ਇਤਿਹਾਸਿਕ ਰੈਲੀ ਬਣ ਗਈ ਹੈ | ਹੈਨਰੀ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿਚ ਕੀਤੀ ਗਈ ਇਸ ਰੈਲੀ ਨੇ ਵਿਰੋਧੀਆਂ ਨੂੰ ਵੀ ਆਪਣੀ ਰਾਜਨੀਤੀ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ | ਹੈਨਰੀ ਨੇ ਕਿਹਾ ਕਿ ਕਾਂਗਰਸ ਦੀ ਇਹ ਰੈਲੀ 2027 ਦੀ ਸੱਤਾ ਤਬਦੀਲੀ ਦਾ ਮੁੱਢ ਬੰਨ੍ਹੇਗੀ | ਗਰੰਟੀ ਬਿੱਲ ਕਾਂਗਰਸ ਸਰਕਾਰ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਮਨਰੇਗਾ ਦੇ ਇੱਕ ਵਿਕਸਿਤ ਰੂਪ ਹੈ ਜੋ ਯੂਪੀਏ ਦੀ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਲੋਂ ਲਿਆਂਦਾ ਗਿਆ ਸੀ ਜਿਸ ਨਾਲ ਗਰੀਬ ਪਰਿਵਾਰਾਂ ਨੂੰ ਮਨਰੇਗਾ ਰਾਹੀਂ ਗਰੰਟੀ ਰੁਜ਼ਗਾਰ ਦੀ ਯੋਜਨਾ ਸੀ ਤਾਂ ਜੋ ਕੋਈ ਗਰੀਬ ਕੰਮ ਤੋਂ ਵਾਂਝਾ ਨਾ ਰਹਿ ਸਕੇ ਪਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਨਵਾਂ ਸੋਧ ਲਿਆ ਕੇ ਗਰੀਬ ਲੋਕਾਂ ਤੋਂ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਪੰਜਾਬ ਅਤੇ ਬਾਹਰ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ, ਅਮਨ ਸ਼ਾਂਤੀ ਲਈ ਕਾਂਗਰਸ ਪਾਰਟੀ ਨਾਲ ਜੁੜ ਕੇ 2027 ਵਿਚ ਕਾਂਗਰਸ ਦੀ ਸਰਕਾਰ ਬਣਾਉਣ |

ਪਿਛਲੀ ਖ਼ਬਰ ਅਕੈਡਮਿਕ ਵਰਡ ਸਕੂਲ ਵਿਚ ਲਗਾਇਆ ਦੰਦਾਂ ਦਾ ਜਾਂਚ ਕੈਂਪ <br/> ਅਗਲੀ ਖ਼ਬਰ ਸੂਬਾ ਜਿੱਤ ਕੇ ਰੱਤੋਕੇ ਸਕੂਲ ਪਹੁੰਚੇ ਖੋ-ਖੋ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।