21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੰਚਾਇਤ ਸਕੱਤਰ/ਗ੍ਰਾਮ ਸੇਵਕ ਯੂਨੀਅਨ ਜ਼ਿਲ੍ਹਾ ਬਰਨਾਲਾ ਵਲੋਂ ਬੀ.ਡੀ.ਪੀ.ਓ. ਬਰਨਾਲਾ ਅਤੇ ਸ਼ਹਿਣਾ ਨੂੰ ਦਿੱਤਾ ਮੰਗ-ਪੱਤਰ

ਬੀ.ਡੀ.ਪੀ.ਓ. ਬਰਨਾਲਾ ਅਤੇ ਸ਼ਹਿਣਾ ਨੂੰ ਮੰਗ-ਪੱਤਰ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਤੇ ਸਟਾਫ਼ | ਤਸਵੀਰ : ਰਿੰਪੀ ਸਟੂਡੀਓ <br/> 05-05-2026
ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਬਰਨਾਲਾ ਵਿਖੇ ਪੰਚਾਇਤ ਸਕੱਤਰ/ਗ੍ਰਾਮ ਸੇਵਕ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਮੰਗਾਂ ਸਬੰਧੀ ਬੀ.ਡੀ.ਪੀ.ਓ. ਬਰਨਾਲਾ ਜਗਤਾਰ ਸਿੰਘ ਢਿੱਲੋਂ ਅਤੇ ਬੀ.ਡੀ.ਪੀ.ਓ. ਸ਼ਹਿਣਾ ਜਗਰਾਜ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ, ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ ਨੇ ਕਿਹਾ ਕਿ ਪਿੰਡ ਕਲੀਨਿਕ ਦੀਆਂ ਇਮਾਰਤਾਂ ਨੂੰ ਰੰਗ ਰੋਗਨ ਦਾ ਕੰਮ ਪੰਚਾਇਤ ਸਕੱਤਰਾਂ ਵਲੋਂ ਸਮੇਂ ਸਿਰ ਕੀਤਾ ਗਿਆ, ਹੁਣ ਉੱਥੇ ਫ਼ਰਨੀਚਰ ਖ਼ਰੀਦਣ ਲਈ 15ਵੇਂ ਵਿੱਤ ਕਮਿਸ਼ਨ ਤੇ ਜਾਂ ਪੰਚਾਇਤ ਫ਼ੰਡ ਵਿਚੋਂ ਕੰਮ ਕਰਵਾਉਣ ਸਬੰਧੀ ਜ਼ੁਬਾਨੀ ਦਬਾਅ ਬਣਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਜਿੰਮ ਰੂਮ ਨੂੰ ਵੀ ਰੰਗ ਕਰਵਾਉਣ ਸਬੰਧੀ 42000 ਰੁਪਏ ਜਾਰੀ ਕੀਤੇ ਜਾਣਗੇ ਪਰ ਗ੍ਰਾਮ ਪੰਚਾਇਤਾਂ ਕੋਲ ਆਮਦਨ ਦਾ ਸਾਧਨ ਨਾ ਹੋਣ ਕਰ ਕੇ ਪੇਮੈਂਟ ਆਪਣੇ ਪੱਧਰ 'ਤੇ ਖ਼ਰਚ ਕੀਤੀ ਗਈ, ਜੋ ਕਿ ਜ਼ਿਲ੍ਹਾ ਬਰਨਾਲਾ 'ਚ 175 ਪੰਚਾਇਤਾਂ ਹਨ ਕੰਮ ਕਰਵਾਉਣ ਲਈ 15-20 ਦਿਨਾਂ ਦਾ ਸਮਾਂ ਦਿੱਤਾ ਜਾਵੇ, ਯੱੁਧ ਨਸ਼ਿਆਂ ਵਿਰੱੁਧ-1 ਤੇ ਕੀਤੇ ਖ਼ਰਚ ਦੀ ਰਕਮ ਜਾਰੀ ਕੀਤੀ ਜਾਵੇ, ਯੱੁਧ ਨਸ਼ਿਆਂ ਵਿਰੱੁਧ-2 ਦੇ ਉਪ ਮੈਜਿਸਟ੍ਰੇਟ ਬਰਨਾਲਾ/ਮਹਿਲ ਕਲਾਂ/ਤਪਾ ਵਲੋਂ ਪੰਚਾਇਤ ਸਕੱਤਰਾਂ ਤੋਂ ਖ਼ਰਚਾ ਕਰਵਾਇਆ ਗਿਆ, ਜੋ ਜਲਦੀ ਜਾਰੀ ਕੀਤਾ ਜਾਵੇ, ਮੱੁਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕੰਮ ਕੀਤਾ ਤੇ ਹੋਰ ਕੰਮਾਂ ਸਬੰਧੀ ਪ੍ਰਸ਼ਾਸਨ ਵਲੋਂ ਧਮਕੀਆਂ ਦੇਣੀਆਂ ਨਾ ਰੁਕੀਆਂ ਤਾਂ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਯੂਨੀਅਨ ਪ੍ਰਦਰਸ਼ਨ ਕਰੇਗੀ | ਇਸ ਮੌਕੇ ਲਾਭ ਸਿੰਘ, ਸੁਖਜੀਤ ਸਿੰਘ ਸੱੁਖੀ, ਜਪਿੰਦਰ ਸਿੰਘ, ਸਤਵਿੰਦਰ ਸਿੰਘ ਬਿੱਟੀ, ਕਨਵਰ ਸਿੰਘ, ਮੋਨਾ ਰਾਣੀ, ਪਰਵਿੰਦਰ ਸਿੰਘ, ਪਰਮਿੰਦਰ ਬਾਵਾ, ਗੁਰਦੀਪ ਸਿੰਘ ਮਹਿਲ ਕਲਾਂ, ਕਰਨਦੀਪ ਸਿੰਘ ਚੰਦੇਲ, ਗੁਰਮੇਲ ਸਿੰਘ ਕੱਟੂ, ਰਣਜੀਤ ਸਿੰਘ, ਆਦਿ ਸਮੇਤ ਹਾਜ਼ਰ ਸਨ |

ਪਿਛਲੀ ਖ਼ਬਰ ਧੂਰੀ ਪੁਲਿਸ ਵਲੋਂ ਚੋਰੀ ਦਾ ਦੋਸ਼ੀ ਚੋਰੀ ਕੀਤੇ ਸੋਨੇ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਬੇਅਦਬੀ ਕਾਨੂੰਨ ਲਾਗੂ ਹੋਣ ਦੀ ਖ਼ੁਸ਼ੀ 'ਚ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।