21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਕਿਯੂ ਉਗਰਾਹਾਂ ਵਲੋਂ ਸੂਬਾ ਪੱਧਰੀ ਮੀਟਿੰਗ- ਪਾਣੀਆਂ ਸੰਬੰਧੀ ਕਨਵੈਨਸ਼ਨ 10 ਨੂੰ ਕਰਨ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ | ਤਸਵੀਰ : ਸੋਨੀ ਚੀਮਾ <br/> 05-05-2026
ਟੱਲੇਵਾਲ, 4 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਚੀਮਾ ਵਿਖੇ ਹੋਈ | ਇਸ ਮੌਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਪਿਛਲੇ ਦਿਨੀਂ ਲੋਕ ਪੱਖੀ, ਜਮਹੂਰੀ ਹੱਕਾਂ ਦੇ ਕਾਰਕੁਨ ਐਡਵੋਕੇਟ ਐਨ.ਕੇ ਜੀਤ ਦੇ ਸ਼ਰਧਾਂਜਲੀ ਸਮਾਗਮ 'ਤੇ ਚਰਚਾ ਕਰਦੇ ਹੋਏ ਉਸ ਦੀ ਸਾਰੀ ਉਮਰ ਲੋਕਾਂ ਲੇਖੇ ਲਾਉਣ ਦੀ ਘਾਲਣਾ ਨੂੰ ਸਲਾਮ ਕੀਤੀ ਗਈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 10 ਮਈ ਨੂੰ ਪਾਣੀਆਂ ਸਬੰਧੀ ਪਾਣੀਆਂ ਦੇ ਰੱਟੇ ਦੇ ਸਵਾਲ, ਦਰਿਆਵਾਂ ਦੇ ਪਾਣੀਆਂ ਦੇ ਵੰਡ ਦਾ ਸਵਾਲ ਅਤੇ ਇਸ ਦੀ ਨਿਆਈ ਵੰਡ ਇਸ ਦਾ ਸਹੀ ਹੱਲ ਮਿਲ ਬੈਠ ਕੇ ਕੱਢਣਾ ਅਤੇ ਇਸ ਨੂੰ ਸਹੀ ਰੂਪ ਵਿਚ ਪੇਸ਼ ਕਰਨ ਲਈ ਕਨਵੈੱਨਸ਼ਨ ਕਰ ਕੇ ਵਿਚਾਰ ਚਰਚਾ ਕੀਤੀ ਜਾਵੇਗੀ | ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪਾਣੀਆਂ ਦੇ ਮਸਲੇ 'ਤੇ ਦੇਸ਼ ਦੀਆਂ ਵੋਟ ਪਾਰਟੀਆਂ ਵਲੋਂ ਇਸ ਦਾ ਸਹੀ ਹੱਲ ਕੱਢਣ ਦੀ ਬਜਾਏ ਇਸ ਨੂੰ ਕਦੇ ਹਰਿਆਣੇ ਦੇ ਕਿਸਾਨਾਂ ਨਾਲ ਲੜਾਉਣ ਕਦੇ ਰਾਜਸਥਾਨ ਦੇ ਕਿਸਾਨਾਂ ਤੋਂ ਪੈਸੇ ਵਸੂਲਣ ਦੀਆਂ ਗੱਲਾਂ ਕਰ ਕੇ ਅਸਲ ਵਿਚ ਕਿਸਾਨੀ ਏਕਤਾ ਨੂੰ ਪਾੜ ਕੇ ਆਵਦਾ ਰਾਜਭਾਗ ਚਲਾਉਣ ਲਈ ਉੱਲੂ ਸਿੱਧਾ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਪਾਣੀਆਂ ਦੇ ਮਸਲੇ ਨੂੰ ਹੀ ਲੈ ਕੇ 15 ਮਈ ਨੂੰ ਕੀਤੇ ਜਾ ਰਹੇ ਐਕਸ਼ਨ ਵਿਚ ਵੀ ਸ਼ਮੂਲੀਅਤ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਗਈ | ਮੀਟਿੰਗ ਵਿਚ ਇਕ ਮਤੇ ਰਾਹੀਂ ਕੋਆਪਰੇਟਿਵ ਸੁਸਾਇਟੀਆਂ ਦੇ ਵਿਚ ਕਿਸਾਨਾਂ ਦੇ ਨਾਲ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਜੋ ਉਨ੍ਹਾਂ ਦਾ ਲੈਣ ਦੇਣ ਰੋਕਿਆ ਜਾ ਰਿਹਾ ਹੈ, ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਉਂਦੇ ਦਿਨਾਂ ਦੇ ਵਿਚ ਜੇਕਰ ਇਸ ਸਮੱਸਿਆ ਦਾ ਹੱਲ ਪੰਜਾਬ ਸਰਕਾਰ ਨੇ ਨਾ ਕੱਢਿਆ ਤਾਂ ਸੰਘਰਸ਼ ਲੜਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਅÏਰਤ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਪ੍ਰਗਤੀਸ਼ੀਲ ਅੰਦੋਲਨ ਪ੍ਰਾਪਤੀਆਂ, ਦਸ਼ਾ ਅਤੇ ਦਿਸ਼ਾ' ਮਜ਼ਮੂਨ 'ਤੇ ਆਧਾਰਿਤ ਸਮਾਗਮ ਕਰਵਾਇ... ਅਗਲੀ ਖ਼ਬਰ ਧੂਰੀ ਪੁਲਿਸ ਵਲੋਂ ਚੋਰੀ ਦਾ ਦੋਸ਼ੀ ਚੋਰੀ ਕੀਤੇ ਸੋਨੇ ਸਮੇਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।