29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹੋਟਲ ਵਿਚ ਚੱਲਦੇ ਦੇਹ ਵਪਾਰ ਦੇ ਧੰਦੇ ਸੰਬੰਧੀ ਇਕ ਲੜਕੀ ਸਮੇਤ ਤਿੰਨ ਕਾਬੂ

ਅਜੀਤ ਡੈਸਕ 18-05-2026
ਬਰਨਾਲਾ, 17 ਮਈ (ਰਾਜ ਪਨੇਸਰ)-ਸ਼ਹਿਰ ਦੇ ਇਕ ਹੋਟਲ ਵਿਚ ਦੇਹ ਵਪਾਰ ਦੇ ਚੱਲਦੇ ਧੰਦੇ ਦੇ ਸਬੰਧ ਵਿਚ ਥਾਣਾ ਸਿਟੀ-1 ਵਲੋਂ ਇਕ ਲੜਕੀ ਸਮੇਤ ਤਿੰਨ ਜਣਿਆ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਸ਼ਹਿਰ ਬਰਨਾਲਾ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਸ਼ਹਿਰ ਦੇ ਹੋਟਲ ਡਾਇਮੰਡ ਵਿਚ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲਦਾ ਹੈ | ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਮੁਸਕਾਨ ਪੁੱਤਰੀ ਮੁਹੰਮਦ ਰਫ਼ੀ ਵਾਸੀ ਨੇੜੇ ਆਈ.ਟੀ.ਆਈ. ਲੜਕੀਆਂ ਬਰਨਾਲਾ, ਰਜਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਉਤਰਾਖੰਡ, ਦੀਪੇਂਦਰ ਚੰਦਰ ਪਾਂਡੇ ਪੁੱਤਰ ਅਨੰਦ ਬਲੱਬ ਵਾਸੀ ਉਤਰਾਖੰਡ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪਿੰਡ ਛਾਪਾ-ਪੰਡੋਰੀ ਦਿਹਾਤੀ ਫੀਡਰ ਦੀ ਸਪਲਾਈ ਪਿਛਲੇ 5 ਦਿਨਾਂ ਤੋਂ ਠੱਪ <br/> ਅਗਲੀ ਖ਼ਬਰ 39 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।