29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਛਾਪਾ-ਪੰਡੋਰੀ ਦਿਹਾਤੀ ਫੀਡਰ ਦੀ ਸਪਲਾਈ ਪਿਛਲੇ 5 ਦਿਨਾਂ ਤੋਂ ਠੱਪ <br/>

ਅਜੀਤ ਡੈਸਕ 18-05-2026
ਮਹਿਲ ਕਲਾਂ, 17 ਮਈ (ਅਵਤਾਰ ਸਿੰਘ ਅਣਖੀ)-ਪਿੰਡ ਪੰਡੋਰੀ-ਛਾਪਾ ਦੇ ਕਾਲਾਮਾਲਾ ਸਾਹਿਬ ਦਿਹਾਤੀ ਖੇਤਾਂ ਵਾਲੇ ਫੀਡਰ ਦੀ ਬਿਜਲੀ ਸਪਲਾਈ ਪਿਛਲੇ ਚਾਰ-ਪੰਜ ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਰਹਿਣ ਕਾਰਨ ਸੰਬੰਧਿਤ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਬਿਜਲੀ ਨਾ ਹੋਣ ਕਾਰਨ ਸਿੰਚਾਈ ਰੁਕਣ ਨਾਲ ਸਬਜ਼ੀਆਂ, ਝੋਨੇ ਦੀ ਪਨੀਰੀ ਅਤੇ ਮੱਕੀ ਦੀ ਫ਼ਸਲ ਸੁੱਕਣ ਦੇ ਕਿਨਾਰੇ ਪਹੁੰਚ ਗਈ ਹੈ ਅਤੇ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ | ਇਸ ਮੌਕੇ ਪ੍ਰਭਾਵਿਤ ਕਿਸਾਨ ਨੱਥਾ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਛਾਪਾ ਨੇ ਦੱਸਿਆ ਕਿ ਲਗਾਤਾਰ ਕਈ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਖੇਤਾਂ 'ਚ ਫ਼ਸਲਾਂ ਨੂੰ ਪਾਣੀ ਨਹੀਂ ਲੱਗ ਸਕਿਆ | ਉਨ੍ਹਾਂ ਕਿਹਾ ਕਿ ਸਮੇਂ 'ਤੇ ਸਿੰਚਾਈ ਨਾ ਹੋਣ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਮਿਹਨਤ ਤੇ ਖਰਚਾ ਦਾਅ 'ਤੇ ਲੱਗ ਗਿਆ ਹੈ | ਕਿਸਾਨਾਂ ਮੁਤਾਬਿਕ ਜਦੋਂ ਵੀ ਪਾਵਰਕਾਮ ਦਫ਼ਤਰ ਦਸੌਂਧਾ ਸਿੰਘ ਵਾਲਾ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਕੋਈ ਢੁਕਵਾਂ ਜਵਾਬ ਨਹੀਂ ਮਿਲਿਆ ਸਿਰਫ਼ ਸੋਸ਼ਲ ਮੀਡੀਆ ਗਰੁੱਪਾਂ ਵਿਚ 'ਫੀਡਰ ਫਾਲਟ' ਦੀ ਸੂਚਨਾ ਭੇਜ ਦਿੱਤੀ ਜਾਂਦੀ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਮਾਮਲੇ ਸਬੰਧੀ ਪਾਵਰਕਾਮ ਦਫ਼ਤਰ ਦਸੌਂਧਾ ਸਿੰਘ ਵਾਲਾ ਨਾਲ ਗੱਲਬਾਤ ਦੌਰਾਨ ਡਿਊਟੀ 'ਤੇ ਤਾਇਨਾਤ ਕਰਮਚਾਰੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਆਈ ਤੇਜ਼ ਹਨੇਰੀ ਅਤੇ ਝੱਖੜ ਕਾਰਨ ਫੀਡਰ ਲਾਈਨ ਦੇ ਕੁੱਝ ਖੰਭੇ ਟੁੱਟ ਗਏ ਸਨ | ਨਵੇਂ ਖੰਭੇ ਮੌਕੇ 'ਤੇ ਪਹੁੰਚ ਚੁੱਕੇ ਹਨ | ਜੇ.ਈ. ਬਲਰਾਜ ਸਿੰਘ ਆਪਣੀ ਟੀਮ ਨਾਲ ਮੁਰੰਮਤ ਦਾ ਕੰਮ ਕਰ ਰਹੇ ਹਨ | ਕੰਮ ਮੁਕੰਮਲ ਹੋਣ 'ਤੇ ਫੀਡਰ ਦੀ ਬਿਜਲੀ ਸਪਲਾਈ ਛੇਤੀ ਬਹਾਲ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਨੌਜਵਾਨ 'ਤੇ ਗੋਲੀ ਚਲਾਉਣ ਵਾਲੇ 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੋਟਲ ਵਿਚ ਚੱਲਦੇ ਦੇਹ ਵਪਾਰ ਦੇ ਧੰਦੇ ਸੰਬੰਧੀ ਇਕ ਲੜਕੀ ਸਮੇਤ ਤਿੰਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।