29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨੌਜਵਾਨ 'ਤੇ ਗੋਲੀ ਚਲਾਉਣ ਵਾਲੇ 4 ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 18-05-2026
ਬਰਨਾਲਾ, 17 ਮਈ (ਰਾਜ ਪਨੇਸਰ)-ਬੀਤੇ ਦਿਨੀਂ ਕੱਚਾ ਕਾਲਜ ਰੋਡ ਗਲੀ ਨੰ: 3 ਨਜ਼ਦੀਕ ਇਕ ਨੌਜਵਾਨ 'ਤੇ ਗੋਲੀਆਂ ਚਲਾਉਣ ਦੇ ਸਬੰਧ ਵਿਚ ਥਾਣਾ ਸਿਟੀ-1 ਵਲੋਂ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ 15 ਮਈ 2026 ਨੂੰ ਕੱਚਾ ਕਾਲਜ ਰੋਡ ਗਲੀ ਨੰ: 3 ਦੇ ਨਜ਼ਦੀਕ ਕੁੱਝ ਨੌਜਵਾਨਾਂ ਨੇ ਰੌਸ਼ਨ ਅਚਾਰਿਆ ਪੁੱਤਰ ਬਲਰਾਮ ਅਚਾਰਿਆ ਵਾਸੀ ਲੱਖੀ ਕਾਲੋਨੀ ਬਰਨਾਲਾ ਆਪਣੇ ਦੋਸਤਾਂ ਨਾਲ ਕੱਚਾ ਕਾਲਜ ਰੋਡ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਗਲੀ ਨੰ: 3 ਨਜ਼ਦੀਕ ਪਹੁੰਚਿਆ ਤਾਂ ਕੁੱਝ ਨੌਜਵਾਨਾਂ ਨੇ ਘੇਰ ਕੇ ਇਸ ਦੀ ਕੁੱਟਮਾਰ ਕੀਤੀ ਤੇ ਨਜਾਇਜ਼ ਹਥਿਆਰ ਨਾਲ ਉਸ ਦੀ ਪਿੱਠ 'ਤੇ ਗੋਲੀ ਮਾਰ ਦਿੱਤੀ | ਰੌਲਾ ਪੈਂਦਾ ਦੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀ ਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਪਰਿਵਾਰ ਵਲੋਂ ਦਾਖ਼ਲ ਕਰਵਾਇਆ ਗਿਆ ਹੈ |

ਪਿਛਲੀ ਖ਼ਬਰ ਪੱਖੋ ਕੈਂਚੀਆਂ ਸਰਪੰਚ ਦੇ ਪੱੁਤਰ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਪਿੰਡ ਛਾਪਾ-ਪੰਡੋਰੀ ਦਿਹਾਤੀ ਫੀਡਰ ਦੀ ਸਪਲਾਈ ਪਿਛਲੇ 5 ਦਿਨਾਂ ਤੋਂ ਠੱਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।