ਸ਼ਹਿਣਾ, 17 ਮਈ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਦੀ ਸਰਪੰਚ ਪਿਆਰੋ ਕੌਰ ਦੇ ਪੱੁਤਰ ਗੁਰਜਿੰਦਰ ਸਿੰਘ ਵਲੋਂ ਬੀਤੀ ਦੇਰ ਰਾਤ ਮਾਨਸਿਕ ਪੇ੍ਰਸ਼ਾਨੀ ਕਾਰਨ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਜ਼ਿਕਰਯੋਗ ਹੈ ਕਿ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ ਵਿਖੇ ਹੀ ਪ੍ਰਾਈਵੇਟ ਤੌਰ 'ਤੇ ਡਾਕਟਰੀ ਦਾ ਕੰਮ ਸਿੱਖਦਾ ਰਿਹਾ ਅਤੇ ਬਾਅਦ ਵਿਚ ਇੱਥੇ ਹੀ ਉਸ ਨੇ ਦੁਕਾਨ ਕਰ ਲਈ ਅਤੇ ਆਪਣੇ ਪਰਿਵਾਰ ਨੂੰ ਪੱਖੋ ਕੈਂਚੀਆਂ ਪਿੰਡ ਉੱਗੋਕੇ ਤੋਂ ਲੈ ਆਇਆ ਸੀ | ਲੋਕਾਂ ਨਾਲ ਬਣੇ ਪਿਆਰ ਸਦਕਾ ਪੱਖੋ ਕੈਂਚੀਆਂ ਵਾਸੀਆਂ ਨੇ ਉਸ ਦੀ ਮਾਤਾ ਪਿਆਰੋ ਕੌਰ ਨੂੰ ਸਰਪੰਚ ਬਣਾ ਦਿੱਤਾ | ਜਿਸ ਦਾ ਸਾਰਾ ਕਾਰਜ ਗੁਰਜਿੰਦਰ ਸਿੰਘ ਹੀ ਦੇਖਦਾ ਸੀ, ਬੀਤੀ ਰਾਤ ਅਚਾਨਕ ਉਸ ਵਲੋਂ ਕੀਤੀ ਖ਼ੁਦਕੁਸ਼ੀ ਨਾਲ ਸਥਾਨਕ ਵਾਸੀਆਂ ਤੋਂ ਇਲਾਵਾ ਪੂਰੇ ਇਲਾਕੇ ਵਿਚ ਸੰਨਾਟਾ ਛਾ ਗਿਆ | ਸ਼ਹਿਣਾ ਪੁਲਿਸ ਵਲੋਂ ਉਸ ਦੀ ਪਤਨੀ ਬੇਅੰਤ ਕੌਰ ਦੇ ਬਿਆਨ ਲੈਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ |