ਰੂੜੇਕੇ ਕਲਾਂ, 17 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਪ੍ਰਬੰਧਕ ਕਮੇਟੀ ਕਾਹਨੇਕੇ ਵਲੋਂ ਇਲਾਕਾ ਨਿਵਾਸੀ ਸੰਗਤਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਧਰਮਸ਼ਾਲਾ ਪਿੰਡ ਕਾਹਨੇਕੇ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਉਕਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਖਾਲਸਾ, ਹਰਬੰਸ ਸਿੰਘ, ਸੇਵਕ ਸਿੰਘ, ਨਛੱਤਰ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਗੁਰਮਤਿ ਸਮਾਗਮ 22, 23 ਅਤੇ 24 ਮਈ ਨੂੰ ਰਾਤ 8 ਵਜੇ ਤੋਂ 11 ਵਜੇ ਤੱਕ ਕਰਵਾਏ ਜਾਣਗੇ | ਗੁਰਮਤਿ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲੇ ਗੁਰਮਤਿ ਤੇ ਗੁਰਬਾਣੀ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਭਾਈ ਬਲਕਰਨ ਸਿੰਘ ਮੌੜ ਵੀ ਗੁਰਮਤਿ ਵਿਚਾਰਾਂ ਰਾਹੀ ਹਾਜ਼ਰੀ ਭਰਨਗੇ | ਇਸ ਮੌਕੇ ਨੰਬਰਦਾਰ ਨੰਦ ਸਿੰਘ, ਜਥੇਦਾਰ ਬਿੰਦੂ ਸਿੰਘ, ਅਜੈਬ ਸਿੰਘ, ਰੋਹੀ ਸਿੰਘ, ਜਸਵਿੰਦਰ ਸਿੰਘ ਕੈਨੇਡਾ ਤੋਂ ਇਲਾਵਾ ਸੇਵਾਦਾਰ ਹਾਜ਼ਰ ਸਨ |