ਤਪਾ ਮੰਡੀ, 17 ਮਈ (ਪ੍ਰਵੀਨ ਗਰਗ)- ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਦੀ ਇਕ ਮੀਟਿੰਗ ਮੰਦਰ ਵਿਖੇ ਹੋਈ, ਜਿਸ 'ਚ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਜਿਸ 'ਚ ਸਰਬਸੰਮਤੀ ਨਾਲ ਡਾ: ਨਰੇਸ਼ ਬਾਂਸਲ ਨੂੰ ਮੰਦਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ | ਉਪਰੰਤ ਡਾ: ਨਰੇਸ਼ ਬਾਂਸਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਕਮੇਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਡਾਕਟਰ ਨਰੇਸ਼ ਬਾਂਸਲ ਦਾ ਸਨਮਾਨ ਕੀਤਾ ਗਿਆ, ਜਿਸ 'ਤੇ ਉਨ੍ਹਾਂ ਸਮੁੱਚੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਹਰੀਸ਼ ਮਿੱਤਲ ਗੋਸ਼ਾ, ਸੈਕਟਰੀ ਕਰਨ ਮਿੱਤਲ, ਕੈਸ਼ੀਅਰ ਚੇਤਨ ਗੋਇਲ ਭੋਲਾ, ਸੀਨੀਅਰ ਮੈਂਬਰ ਸ਼ਾਹ ਬਿਹਾਰੀ, ਰਾਜ ਕੁਮਾਰ, ਕੀਰਤੀ ਦੇਵ, ਸੁਰੇਸ਼ ਮਿੱਤਲ, ਵਿਵੇਕ ਕੌਸ਼ਲ, ਸ਼ੁਭਮ, ਸ਼ਿਵਮ ਬਾਂਸਲ, ਕੇਸ਼ਵ ਗਰਗ ਬੇਨੀ, ਪ੍ਰਦੀਪ ਕੁਮਾਰ ਤਿਲੀ, ਹੀਰਾ ਲਾਲ ਕਾਲਾ ਘੁੰਨਸ, ਰਜੀਵ ਗਰਗ, ਚੇਤਨ ਗੋਇਲ ਆਦਿ ਮੌਜੂਦ ਸਨ |