29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੋਕ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਉੁਡੀਕ 'ਚ-ਬੀਬੀ ਕਾਂਤਾ ਕੁਠਾਲਾ <br/>

ਅਜੀਤ ਡੈਸਕ 18-05-2026
ਮਹਿਲ ਕਲਾਂ, 17 ਮਈ (ਅਵਤਾਰ ਸਿੰਘ ਅਣਖੀ)- ਸੂਬਾ ਸਰਕਾਰ ਲੋਕਾਂ ਦੇ ਮਨੋ ਲਹਿ ਜਾਣ ਕਰ ਕੇ ਸੂਬੇ ਦੇ ਲੋਕ ਹੁਣ ਕਾਂਗਰਸ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਵੋਟਾਂ ਦੇ ਦਿਨ ਨੂੰ ਉਡੀਕ ਰਹੇ ਹਨ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਬੀਬੀ ਕਾਂਤਾ ਕੁਠਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਨੇ ਬੜੇ ਹੀ ਚਾਵਾਂ, ਸਧਰਾਂ ਨਾਲ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ | ਪਰ ਸਮੇਂ ਦੇ ਹਾਕਮਾਂ ਨੇ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾਏ ਹੋਰ ਕੱਖ ਨਹੀਂ ਕੀਤਾ | ਹਰ ਪਾਸੇ ਭਿ੍ਸ਼ਟਾਚਾਰ, ਲੁੱਟ ਖੋਹ, ਮਾਰ ਕੁਟਾਈ, ਹੱਕ ਮੰਗਦੇ ਕਿਰਤੀ ਲੋਕਾਂ ਉਪਰ ਲਾਠੀਚਾਰਜ ਦੀਆਂ ਘਟਨਾਵਾਂ ਹਰ ਰੋਜ਼ ਦੀ ਇਕ ਆਮ ਗੱਲ ਬਣ ਗਈ ਹੈ | ਹਾਕਮ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਆਪਣੀਆਂ ਤਜੌਰੀਆਂ ਭਰਨ 'ਚ ਰੁੱਝੇ ਹੋਏ ਹਨ | ਸੂਬੇ ਦੇ ਕਿਰਤੀ ਲੋਕ ਆਪਣੇ ਨਾਲ ਹੋਈ ਜੱਗੋਂ ਤੇਰ੍ਹਵੀਂ ਦਾ ਹਿਸਾਬ ਕਿਤਾਬ ਆਗਾਮੀ ਵਿਧਾਨ ਸਭਾ ਚੋਣਾਂ ਵੇਲੇ ਜ਼ਰੂਰ ਕਰਨਗੇ | ਬੀਬੀ ਕਾਂਤਾ ਕੁਠਾਲਾ ਨੇ ਦੱਸਿਆ ਕਿ ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਉਹ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵੇਂ ਤੋਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਮੁਹਿੰਮ ਤਹਿਤ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਕ ਸੁਆਲ ਦੇ ਜੁਆਬ ਵਿਚ ਬੀਬੀ ਕੁਠਾਲਾ ਨੇ ਸ਼ਪੱਸ਼ਟ ਕੀਤਾ ਕਿ ਜੇਕਰ ਕਾਂਗਰਸ ਹਾਈਕਮਾਂਡ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਵੇਗੀ ਤਾਂ ਉਹ ਵਿਧਾਨ ਸਭਾ ਮਹਿਲ ਕਲਾਂ ਤੋਂ ਚੋਣ ਮੈਦਾਨ ਵਿਚ ਆਉਣ ਲਈ ਤਿਆਰ ਬਰ ਤਿਆਰ ਹਨ |

ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ <br/> ਅਗਲੀ ਖ਼ਬਰ ਡਾ: ਨਰੇਸ਼ ਬਾਂਸਲ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਦੇ ਚੇਅਰਮੈਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।