ਧਨੌਲਾ, 17 ਮਈ (ਜਤਿੰਦਰ ਸਿੰਘ ਧਨੌਲਾ)- ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਪਿ੍ੰਸੀਪਲ ਪ੍ਰੀਤ ਕਮਲ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ 'ਚ ਅਨੁਸ਼ਾਸਨ ਦੀ ਬਹਾਲੀ ਲਈ ਅੱਜ ਵਿਸ਼ੇਸ਼ ਸਮਾਗਮ ਆਯੋਜਿਤ ਕਰ ਕੇ ਸਕੂਲ ਦੀ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ | ਸਕੂਲ ਦੀ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਾਇਸ ਪਿ੍ੰਸੀਪਲ ਜਸਵੀਰ ਕੌਰ ਦੀ ਦੇਖ-ਰੇਖ ਵਿਚ ਇਸ ਕੌਂਸਲ ਦੀ ਚੋਣ ਹੋਈ | ਇਸ ਦੌਰਾਨ ਚੈਲੰਜਰਸ, ਲੈਜੈਂਡਸ, ਸੁਪੀਰੀਅਰਜ਼ ਅਤੇ ਸਕਾਲਰਜ਼ ਨਾਮ ਦੇ ਹਾਊਸ ਬਣਾਏ ਗਏ | ਇਸ ਦੌਰਾਨ ਹੈੱਡ ਬੁਆਏ ਗੁਰਕਿਰਪਾਲ ਸਿੰਘ ਅਤੇ ਹੈੱਡ ਗਰਲ ਰਾਜਵਿੰਦਰ ਕੌਰ ਨੂੰ ਬਣਾਇਆ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਹਾਊਸਾਂ ਦੇ ਕੈਪਟਨ ਤੇ ਵਾਇਸ ਕੈਪਟਨ ਵੀ ਚੁਣੇ ਗਏ | ਇਸ ਮੌਕੇ ਚੈਲੰਜਰਸ ਹਾਊਸ 'ਚ ਅਵਨੀਤ ਕੌਰ ਨੂੰ ਹਾਊਸ ਕੈਪਟਨ ਅਤੇ ਗੁਰਲੀਨ ਕੌਰ ਨੂੰ ਵਾਇਸ ਕੈਪਟਨ, ਲੈਜੈਂਡਸ ਹਾਊਸ 'ਚ ਹਰਮਨਪ੍ਰੀਤ ਸਿੰਘ ਨੂੰ ਹਾਊਸ ਕੈਪਟਨ ਅਤੇ ਕੁਲਜਿੰਦਰ ਸਿੰਘ ਨੂੰ ਵਾਇਸ ਕੈਪਟਨ, ਸਕਾਲਰਜ਼ ਹਾਊਸ 'ਚ ਮਨਵੀਰ ਸਿੰਘ ਨੂੰ ਹਾਊਸ ਕੈਪਟਨ ਅਤੇ ਕਰਨਪ੍ਰੀਤ ਸਿੰਘ ਨੂੰ ਵਾਇਸ ਕੈਪਟਨ, ਸੁਪੀਰੀਅਰਜ਼ 'ਚ ਜੈਸਮੀਨ ਕੌਰ ਨੂੰ ਹਾਊਸ ਕੈਪਟਨ ਅਤੇ ਮਹਿਕਪ੍ਰੀਤ ਕੌਰ ਨੂੰ ਵਾਇਸ ਕੈਪਟਨ ਚੁਣਿਆ ਗਿਆ | ਇਸ ਤੋਂ ਇਲਾਵਾ ਸਪੋਰਟਸ ਕੈਪਟਨ ਬਰਿੰਦਰਜੀਤ ਸਿੰਘ ਤੇ ਰਮਨਪ੍ਰੀਤ ਕੌਰ ਨੂੰ ਚੁਣਿਆ ਗਿਆ, ਨਾਲ ਹੀ ਡਿਸੀਪਲਨ ਕੈਪਟਨ ਯੈਸਮੀਨ ਕੌਰ ਅਤੇ ਬਿਕਰਮਜੀਤ ਸਿੰਘ ਨੂੰ ਚੁਣਿਆ ਗਿਆ | ਇਸ ਮੌਕੇ ਇਨ੍ਹਾਂ ਚਾਰਾਂ ਹਾਊਸਾਂ ਦੇ ਇੰਚਾਰਜਾਂ ਵਜੋਂ ਅਧਿਆਪਕ ਪਰਦੀਪ ਸ਼ਰਮਾ, ਅਮਨਦੀਪ ਕੌਰ, ਨੋਵਲਪ੍ਰੀਤ ਕੌਰ ਤੇ ਰੇਨੂ ਬਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ | ਇਸ ਕੌਂਸਲ ਚੋਣ ਦੀ ਖ਼ਾਸੀਅਤ ਇਹ ਰਹੀ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਕੈਪਟਨ ਤੇ ਵਾਈਸ ਕੈਪਟਨ ਚੁਣਿਆ ਗਿਆ, ਉਨ੍ਹਾਂ ਦੇ ਪਹਿਲਾਂ ਵੱਖ-ਵੱਖ ਅਨੁਸ਼ਾਸਨਿਕ ਵਿਸ਼ਿਆਂ ਨਾਲ ਸੰਬੰਧਿਤ ਵਿਦਿਆਰਥੀਆਂ ਵਲੋਂ ਆਪਣੇ ਭਾਸ਼ਣ ਸੁਣਾਏ ਗਏ, ਜਿਨ੍ਹਾਂ ਵਿਦਿਆਰਥੀਆਂ ਦੇ ਵਿਚਾਰ ਸਭ ਤੋਂ ਉੱਤਮ ਅਤੇ ਵਧੀਆ ਲੀਡਰਸ਼ਿਪ ਲਹਿਜ਼ੇ ਵਾਲੇ ਰਹੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਕਤ ਹਾਊਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਵਿਚ ਵਧੀਆ ਅਨੁਸ਼ਾਸਨ ਨੂੰ ਲੈ ਕੇ ਡਿਊਟੀਆਂ ਲਗਾ ਦਿੱਤੀਆਂ ਹਨ |