27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪ੍ਰੇਮ ਕੁਮਾਰ ਨੂੰ ਬੂਟਾ ਸਿੰਘ ਦੀ ਹਮਾਇਤ 'ਚ ਬਿਠਾਉਣ 'ਚ ਹੋਏ ਸਫਲ ਹਲਕਾ ਇੰਚਾਰਜ ਧਾਲੀਵਾਲ <br/>

ਅਜੀਤ ਡੈਸਕ 18-05-2026
ਧਨੌਲਾ, 17 ਮਈ (ਜਤਿੰਦਰ ਸਿੰਘ ਧਨੌਲਾ)-ਵਾਰਡ ਨੰਬਰ-11 ਤੋਂ ਉਮੀਦਵਾਰ ਬੂਟਾ ਸਿੰਘ ਸਾਊਾਡ ਵਾਲੇ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਭਾਈ ਗੁਰਨਾਮ ਸਿੰਘ ਵਾਹਿਗੁਰੂ, ਡਾਕਟਰ ਪ੍ਰਦੀਪ ਬੱਬੂ ਉਪਲੀ, ਰਸਵੀਰ ਸਿੰਘ ਉਪਲੀ, ਭਾਈ ਸਰਬਨ ਸਿੰਘ ਵੱਡਾ ਲਾਣਾ, ਸ: ਗੁਰਜੋਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ, ਗੁਰਜੰਟ ਸਿੰਘ, ਸ: ਨਛੱਤਰ ਸਿੰਘ ਦੇ ਨਿੱਘੇ ਪਿਆਰ ਸਤਿਕਾਰ ਸਦਕਾ ਠੇਕੇਦਾਰ ਪ੍ਰੇਮ ਕੁਮਾਰ ਨੇ ਵਾਰਡ ਨੰਬਰ 11 ਧਨੌਲਾ ਤੋਂ ਕਾਗ਼ਜ਼ ਵਾਪਸ ਲੈਣ ਦਾ ਐਲਾਨ ਕੀਤਾ | ਪ੍ਰੇਮ ਕੁਮਾਰ ਦੇ ਘਰ ਰੱਖੀ ਇਕੱਤਰਤਾ ਦੌਰਾਨ ਪ੍ਰੇਮ ਕੁਮਾਰ ਨੇ ਜ਼ੋਰ ਦੇ ਕੇ ਆਖਿਆ ਕਿ ਜਦ ਤੱਕ ਧਨੌਲੇ ਦੀ ਬਰਸਾਤੀ ਲਾਇਨ ਅਤੇ ਸੀਵਰੇਜ ਲਾਈਨ ਵੱਖੋ ਵੱਖਰੀਆਂ ਦੋ ਮੋਟਰਾਂ ਲਾ ਕੇ ਚਾਲੂ ਨਹੀਂ ਕੀਤੀਆਂ ਜਾਂਦੀਆਂ ਅਤੇ ਦੋਵੇਂ ਨਿਕਾਸੀ ਖੂਹਾਂ ਤੱਕ ਬਿਜਲੀ ਦੀ ਹੌਟ ਲਾਈਨ ਨਹੀਂ ਪਾਈ ਜਾਂਦੀ ਤਦ ਤੱਕ ਧਨੌਲੇ ਦਾ ਬੇੜਾ ਪਾਰ ਨਹੀਂ ਕੀਤਾ ਜਾ ਸਕਦਾ | ਹਰਿੰਦਰ ਸਿੰਘ ਧਾਲੀਵਾਲ ਨੇ ਪ੍ਰੇਮ ਕੁਮਾਰ ਅਤੇ ਸਹਿਮਤ ਕਰਨ ਵਾਲੇ ਸੱਜਣਾਂ ਦੇ ਨਾਲ ਸਹਿਮਤ ਹੁੰਦਿਆਂ ਇਲੈੱਕਸ਼ਨ ਦੇ ਤੁਰੰਤ ਬਾਅਦ ਪਹਿਲ ਦੇ ਆਧਾਰ 'ਤੇ ਦੋਵੇਂ ਕੰਮ ਮੁਕੰਮਲ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਇਲਾਕਾ ਭਰ ਵਿਚੋਂ ਵੱਡੀ ਗਿਣਤੀ ਵਿਚ ਪਤਵੰਤੇ ਪੁਰਸ਼ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਉਮੀਦਵਾਰ ਧੰਮੀ ਨੂੰ ਵਾਰਡ ਨੰਬਰ 4 ਦੇ ਵੋਟਰਾਂ ਦਾ ਮਿਲ ਰਿਹਾ ਭਰਪੂਰ ਸਮਰਥਨ <br/> ਅਗਲੀ ਖ਼ਬਰ ਬਰਨਾਲਾ 'ਚ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਵੋਟਰ ਸੂਚੀਆਂ 'ਚ ਛੇੜਛਾੜ ਦੇ ਲੱਗੇ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।