ਭਦੌੜ, 17 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਾਰਡ ਨੰਬਰ 4 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਧੰਮੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪੂਰੀ ਸਰਗਰਮੀ ਨਾਲ ਚੋਣ ਮੈਦਾਨ ਵਿਚ ਉਤਰ ਗਏ ਹਨ, ਜਿਨ੍ਹਾਂ ਨੂੰ ਵਾਰਡ ਵਾਸੀਆਂ ਵਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ | ਉਮੀਦਵਾਰ ਜਸਵੀਰ ਸਿੰਘ ਧੰਮੀ ਨੇ ਗੋਬਿੰਦ ਬਸਤੀ ਅਤੇ ਮੱਝੂਕੇ ਰੋਡ ਉਪਰ ਆਪਣੇ ਵੋਟਰਾਂ ਅਤੇ ਸਮਰਥਕਾਂ ਸਮੇਤ ਡੋਰ ਟੂ ਡੋਰ ਮੁਹੱਲਿਆਂ ਅੰਦਰ ਆਪਣੇ ਵਾਰਡ ਵਾਸੀਆਂ ਨੂੰ ਮਿਲੇ ਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਾਜ ਕਰਤਾ ਪਾਰਟੀ ਤੋਂ ਲੋਕ ਆਪਣੀ ਆਸ ਮੁਕਾ ਚੁੱਕੇ ਹਨ ਕਿਉਂਕਿ ਵਾਰਡ ਅੰਦਰ ਜਾ ਕੇ ਦੇਖਿਆ ਗਿਆ ਕਿ ਸਰਕਾਰ ਵਲੋਂ ਸਫ਼ਾਈ ਸੇਵਕਾਂ ਪਿਛਲੇ ਕਈਆਂ ਦੀ ਤਨਖ਼ਾਹ ਮਿਲਣ ਕਾਰਨ ਗਲੀਆਂ ਨਾਲੀਆਂ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ | ਲੋਕ ਗੰਦਗੀ 'ਚ ਜਿਊਣ ਲਈ ਮਜਬੂਰ ਹਨ ਅਤੇ ਸੱਤਾਧਾਰੀ ਆਗੂ ਲੋਕਾਂ ਅੰਦਰ ਵਿਕਾਸ ਦੀ ਟਾਹਰਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਨ 'ਚ ਲੱਗੇ ਹੋਏ ਹਨ |