ਬਰਨਾਲਾ, 19 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਲਈ ਹੋ ਰਹੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਦਿਨ ਵੱਖ-ਵੱਖ ਵਾਰਡਾਂ ਦੇ 10 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ 50 ਵਾਰਡਾਂ ਲਈ 196 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ | ਕੱਲ੍ਹ ਕਾਗਜ਼ਾਂ ਦੇ ਪੜਤਾਲ ਤੋਂ ਬਾਅਦ ਚੋਣ ਅਧਿਕਾਰੀ ਵਲੋਂ 7 ਉਮੀਦਵਾਰਾਂ ਵਾਰਡ ਨੰਬਰ 2 ਤੋਂ ਜਸਵੀਰ ਸਿੰਘ (ਆਜ਼ਾਦ), ਵਾਰਡ ਨੰਬਰ 4 ਤੋਂ ਜਸਵੰਤ ਸਿੰਘ (ਆਜ਼ਾਦ), ਵਾਰਡ ਨੰਬਰ 19 ਰਛਪਾਲ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਵਾਰਡ ਨੰਬਰ 30 ਤੋਂ ਤਿਕਸ਼ਿਤ ਕੁਮਾਰ ਗੁਪਤਾ (ਆਜ਼ਾਦ), ਵਾਰਡ ਨੰਬਰ 31 ਤੋਂ ਰਜਨੀ ਰਾਣੀ (ਭਾਜਪਾ) ਤੇ ਸਵੀਟੀ (ਆਜ਼ਾਦ) ਅਤੇ ਵਾਰਡ ਨੰਬਰ 32 ਤੋਂ ਮਨਜੀਤ ਸਿੰਘ (ਆਜ਼ਾਦ) ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ | ਅੱਜ 10 ਉਮੀਦਵਾਰਾਂ ਜਿਨ੍ਹਾਂ ਵਿਚ ਵਾਰਡ ਨੰਬਰ 10 ਤੋਂ ਰਿਸ਼ੂ ਕਾਂਸਲ (ਆਜ਼ਾਦ), ਵਾਰਡ ਨੰਬਰ 16 ਤੋਂ ਸੰਦੀਪ ਸ਼ਰਮਾ (ਆਜ਼ਾਦ) ਤੇ ਗੁਰਪ੍ਰੀਤ ਸਿੰਘ (ਆਜ਼ਾਦ), ਵਾਰਡ ਨੰਬਰ 20 ਤੋਂ ਗੁਰਪ੍ਰੀਤ ਸਿੰਘ (ਆਜ਼ਾਦ), ਵਾਰਡ ਨੰਬਰ 24 ਤੋਂ ਚਾਂਦਨੀ ਗੋਇਲ (ਆਜ਼ਾਦ), ਵਾਰਡ ਨੰਬਰ 27 ਤੋਂ ਬਿਮਲਾ (ਆਜ਼ਾਦ), ਵਾਰਡ ਨੰਬਰ 31 ਤੋਂ ਮਿਨਾਕਸ਼ੀ (ਆਜ਼ਾਦ), ਵਾਰਡ ਨੰਬਰ 35 ਤੋਂ ਪਰਮਜੀਤ ਕੌਰ (ਆਜ਼ਾਦ), ਵਾਰਡ ਨੰਬਰ 42 ਤੋਂ ਅਮਨਦੀਪ ਕੁਮਾਰ (ਆਜ਼ਾਦ) ਅਤੇ ਵਾਰਡ ਨੰਬਰ 44 ਤੋਂ ਸੁਰਿੰਦਰ ਕੁਮਾਰ (ਆਜ਼ਾਦ) ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ | ਸ਼ਹਿਰ ਦੇ ਦੋ ਵਾਰਡਾਂ 4 ਅਤੇ 31 ਤੋਂ ਕੋਈ ਵੀ ਵਿਰੋਧੀ ਉਮੀਦਵਾਰ ਨਾ ਰਹਿਣ ਕਾਰਨ 'ਆਪ' ਦੇ ਉਮੀਦਵਾਰ ਗੁਰਪ੍ਰੀਤ ਸਿੰਘ ਅਤੇ ਤਮੰਨਾ ਜਿੰਦਲ ਬਿਨਾਂ ਮੁਕਾਬਲਾ ਜੇਤੂ ਹੋ ਗਏ ਹਨ | ਇਸ ਲਈ ਬਰਨਾਲਾ ਨਗਰ ਨਿਗਮ ਲਈ ਹੁਣ ਕੁੱਲ 177 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਜਿਨ੍ਹਾਂ ਨੂੰ ਚੋਣ ਕਮਿਸ਼ਨ ਵਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ |