04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਦੋਸਤ ਵਲੋਂ ਭੈਣ ਨੂੰ ਵਰਗਲਾ ਕੇ ਲੈ ਜਾਣ 'ਤੇ ਦੋਸਤ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 24-05-2026
ਬਰਨਾਲਾ, 23 ਮਈ (ਰਾਜ ਪਨੇਸਰ)-ਬੀਤੇ ਦਿਨੀਂ ਇਕ ਦੋਸਤ ਵਲੋਂ ਆਪਣੇ ਹੀ ਦੋਸਤ ਦੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਣ 'ਤੇ ਨਮੋਸ਼ੀ ਝੱਲਦਿਆਂ ਲੜਕੀ ਦੇ ਭਰਾ ਨੇ ਘਰ 'ਚ ਫਾਹਾ ਲਾ ਕੇ ਜੀਵਨ ਲੀਲ੍ਹਾ ਸਮਾਪਤ ਕਰਨ 'ਤੇ ਥਾਣਾ ਸਿਟੀ-2 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਦਈ ਮੁਕੇਸ਼ ਰਾਮ ਪੱੁਤਰ ਜੈਲਾ ਰਾਮ ਵਾਸੀ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਸਨ ਕਿ ਸਚਿਨ ਰਾਜਪੂਤ ਵਾਸੀ ਬਰਨਾਲਾ ਉਸ ਦੇ ਲੜਕੇ ਅਸ਼ਵਨੀ ਕੁਮਾਰ ਦਾ ਦੋਸਤ ਸੀ, ਜਿਸ ਦਾ ਅਕਸਰ ਸਾਡੇ ਘਰ ਆਉਣਾ ਜਾਣਾ ਸੀ | ਜਿਸ ਨਾਲ ਮੱੁਦਈ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਕਿਧਰੇ ਲੈ ਗਿਆ | ਜਿਸ ਦੇ ਸਬੰਧ 'ਚ ਥਾਣਾ ਸਿਟੀ-2 ਵਲੋਂ ਸੂਚਿਤ ਰਾਜਪੂਤ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਸੀ | ਦੋਸਤ ਵਲੋਂ ਵਿਸ਼ਵਾਸਘਾਤ ਕਰਨ 'ਤੇ ਮੱੁਦਈ ਦਾ ਲੜਕਾ ਅਸ਼ਵਨੀ ਅਕਸਰ ਪ੍ਰੇਸ਼ਾਨ ਰਹਿੰਦਾ ਸੀ | ਜਿਸ ਦੇ ਚੱਲਦਿਆਂ ਉਸ ਨੇ ਘਰ 'ਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਮਿ੍ਤਕ ਦੀ ਜੇਬ 'ਚੋਂ ਇਕ ਹੱਥ ਲਿਖਤ ਪਰਚੀ ਮਿਲੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਸਚਿਨ ਰਾਜਪੂਤ ਹੈ | ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸ਼ਹਿਣਾ ਵਿਖੇ ਟੱੁਟੀ ਸੜਕ ਕਾਰਨ ਤੂੜੀ ਦੀ ਟਰਾਲੀ ਪਲਟੀ <br/> ਅਗਲੀ ਖ਼ਬਰ ਗੁਰਦੁਆਰਾ ਸਿੰਘਪੁਰਾ ਸਾਹਿਬ ਪਿੰਡ ਕੁੱਬੇ ਵਿਖੇ ਬਾਬਾ ਗੁਰਥੜੀ ਅਤੇ ਪਿੰਡ ਦਰਮਿਆਨ ਵੱਡਾ ਟਕਰਾਅ ਹੋਣੋਂ ਟਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।