ਭਦੌੜ, 4 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਹਰੀਸ਼ ਕੁਮਾਰ ਗਰਗ ਪ੍ਰਧਾਨ ਅਗਰਵਾਲ ਸਭਾ ਭਦੌੜ ਦੀ ਦੁਕਾਨ ਵੱਡਾ ਚੌਕ ਵਿਖੇ ਡੀ. ਐਸ. ਪੀ. ਕਮਲਜੀਤ ਸਿੰਘ ਅਤੇ ਹੌਲਦਾਰ ਸੰਤੋਖ ਸਿੰਘ, ਜਬਰ ਸਿੰਘ ਪੀ. ਏ ਡੀ.ਐਸ.ਪੀ. ਦੀ ਵਪਾਰੀਆਂ ਨਾਲ ਇਕ ਵਿੇਸ਼ਸ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ ਗਏ | ਵਪਾਰੀਆਂ ਨੇ ਬਾਜ਼ਾਰਾਂ ਵਿਚ ਟਰੈਫ਼ਿਕ ਪ੍ਰਬੰਧ, ਸਰਕਾਰੀ ਕੈਮਰੇ ਚਾਲੂ ਕਰਨਾ, ਸੁਰੱਖਿਆ, ਚੋਰੀਆਂ ਦੀ ਰੋਕਥਾਮ, ਸੀਵਰੇਜ, ਪਾਣੀ ਦੀ ਨਿਕਾਸੀ ਦੇ ਪ੍ਰਬੰਧ, ਬਿਨਾਂ ਨੰਬਰ ਦੇ ਵਹੀਕਲਾਂ, ਬੱਸ ਸਟੈਂਡ ਵਿਚ ਬੱਸਾਂ ਦਾ ਨਾ ਆਉਣਾ, ਤਿੰਨ ਕੋਣੀ ਤੋਂ ਬੱਸ ਸਟੈਂਡ ਤੱਕ ਟਰੈਫ਼ਿਕ ਦੀ ਸਮੱਸਿਆ ਅਤੇ ਕਾਨੂੰਨ-ਵਿਵਸਥਾ ਨਾਲ ਸਬੰਧਿਤ ਮੁੱਦੇ ਉਠਾਏ | ਪੁਲਿਸ ਅਧਿਕਾਰੀਆਂ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਜਾਇਜ਼ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਤੁਰੰਤ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ | ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸੀ.ਸੀ.ਟੀ.ਵੀ ਕੈਮਰੇ ਚਾਲੂ ਕਰਨਾ, ਸ਼ੱਕੀ ਵਿਅਕਤੀਆਂ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਅਤੇ ਸੁਰੱਖਿਆ ਪ੍ਰਬੰਧਾਂ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ | ਵਪਾਰੀਆਂ ਨੇ ਪੁਲਿਸ ਵਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨ ਅਤੇ ਹੱਲ ਲਈ ਭਰੋਸਾ ਦੇਣ ਦੀ ਪ੍ਰਸੰਸਾ ਕੀਤੀ | ਮੀਟਿੰਗ ਦੌਰਾਨ ਪੁਲਿਸ ਅਤੇ ਵਪਾਰੀ ਵਰਗ ਵਿਚਕਾਰ ਆਪਸੀ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ | ਇਸ ਮੌਕੇ ਵਪਾਰ ਮੰਡਲ ਦੇ ਨੁਮਾਇੰਦੇ, ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ | ਜਿਨ੍ਹਾਂ ਵਿਚ ਡਾ: ਵਿਪਨ ਗੁਪਤਾ, ਵਿਜੇ ਕੁਮਾਰ ਭਦੌੜੀਆ, ਹਰੀਸ਼ ਕੁਮਾਰ ਦੀਪਗੜ੍ਹ ਵਾਲੇ, ਗੋਰਾ ਲਾਲ, ਅਰਵਿੰਦ ਕੁਮਾਰ ਟੋਨੀ, ਹਰਦੀਪ ਤਲਵਾੜ, ਅਸ਼ੋਕ ਕੁਮਾਰ, ਦੀਪਕ ਬਜਾਜ, ਨਰਿੰਦਰ ਕੁਮਾਰ ਟੋਨੀ, ਉਦੇ ਪਾਲ, ਨੰਨੂ ਗਰਗ, ਗੁਰਮੇਲ ਸਿੰਘ ਆੜ੍ਹਤੀਆ, ਵਿਨੋਦ ਕੁਮਾਰ, ਦੀਪਾ ਸਿੰਗਲਾ, ਪਿ੍ੰਸ ਗੁਪਤਾ, ਪਰਵੀਨ ਕੁਮਾਰ ਪੀਨਾ, ਰਿਸ਼ੂ ਗਰਗ, ਗਗਨਦੀਪ ਗੱਗੀ, ਸਿਬੂ ਗਰਗ, ਦੀਪਕ ਮਿੱਤਲ ਆਦਿ ਹਾਜ਼ਰ ਸਨ |