28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅੱਤ ਦੀ ਗਰਮੀ 'ਚ ਰਾਸ਼ਨ ਲੈਣ ਲਈ ਲਾਭਪਾਤਰੀ ਹੋ ਰਹੇ ਨੇ ਪ੍ਰੇਸ਼ਾਨ, ਸਰਕਾਰ ਡੀਪੂ ਹੋਲਡਰਾਂ ਨੂੰ ਹਰ ਮਹੀਨੇ ਜਾਰੀ ਕਰੇ ਰਾਸ਼ਨ-ਕੈਪਟਨ ਸਿੱਧੂ <br/>

ਅਜੀਤ ਡੈਸਕ 06-06-2026
ਬਰਨਾਲਾ, 5 ਜੂਨ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰ ਸਰਕਾਰ ਵਲੋਂ ਹਰ ਮਹੀਨੇ ਐਨ.ਐਫ.ਐਸ.ਏ. ਵਾਲਾ ਰਾਸ਼ਨ ਸੂਬਾ ਸਰਕਾਰਾਂ ਨੂੰ ਜਾਰੀ ਕੀਤਾ ਜਾਂਦਾ ਹੈ ਅਤੇ ਹਰ ਮਹੀਨੇ ਦੀ ਕਣਕ ਲੈਣ ਲਈ ਵੱਖਰੇ ਤੌਰ 'ਤੇ ਅੰਗੂਠਾ ਲਗਾ ਕੇ ਡੀਪੂ ਹੋਲਡਰ ਲਾਭਪਾਤਰੀ ਨੂੰ ਇਹ ਰਾਸ਼ਨ ਜਾਰੀ ਕਰਦਾ ਹੈ ਪਰ ਪੰਜਾਬ ਸਰਕਾਰ ਆਪਣੇ ਪੁਰਾਣੇ ਪੈਟਰਨ 'ਤੇ ਹੀ ਤਿੰਨ ਮਹੀਨੇ ਦੀ ਕਣਕ ਜਾਰੀ ਕਰ ਰਹੀ ਹੈ | ਜਿਸ ਕਰ ਕੇ ਇਕ ਲਾਭਪਾਤਰੀ ਨੂੰ ਤਿੰਨ-ਤਿੰਨ ਵਾਰ ਅੰਗੂਠੇ ਲਗਾ ਕੇ ਆਪਣਾ ਪੂਰਾ ਕੋਟਾ ਲੈਣਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਡੀਪੂ ਹੋਲਡਰ ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੈਅਰ ਪ੍ਰਾਈਸ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੋ ਮਹੀਨੇ ਲੇਟ ਇਹ ਕਣਕ ਵੰਡ ਰਹੀ ਹੈ | ਜਿਸ ਕਾਰਨ ਜਿੱਥੇ ਡੀਪੂ ਹੋਲਡਰ ਕਾਫ਼ੀ ਤਕਲੀਫ਼ ਝੱਲ ਰਿਹਾ ਹੈ ਉੱਥੇ ਅੱਤ ਦੀ ਗਰਮੀ ਦੇ ਬਾਵਜੂਦ ਡੀਪੂਆਂ ਮੂਹਰੇ ਲਾਈਨਾਂ ਲਗਾਉਣ ਨੂੰ ਮਜਬੂਰ ਹਨ | ਕੈਪਟਨ ਸਿੱਧੂ ਨੇ ਕਿਹਾ ਕਿ ਆਮ ਲੋਕ ਤਾਂ ਇਹ ਸਮਝ ਰਹੇ ਹਨ ਕਿ ਡੀਪੂ ਹੋਲਡਰ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਪਰ ਅਸਲ ਵਿਚ ਪੰਜਾਬ ਸਰਕਾਰ ਵਲੋਂ ਹਰ ਮਹੀਨੇ ਰਾਸ਼ਨ ਜਾਰੀ ਨਾ ਕਰਨ ਕਾਰਨ ਇਹ ਪ੍ਰੇਸ਼ਾਨੀ ਹੋ ਰਹੀ ਹੈ | ਉਨ੍ਹਾਂ ਡੀਪੂ ਹੋਲਡਰ ਨੂੰ ਮਿਲਣ ਵਾਲੇ ਮਿਹਨਤਾਨੇ ਵਾਲੇ ਗੱਲ ਕਰਦਿਆਂ ਦੱਸਿਆ ਕਿ ਇਕ ਡੀਪੂ ਹੋਲਡਰ ਦਾ ਕਮਿਸ਼ਨ ਸਿਰਫ਼ 6 ਹਜ਼ਾਰ ਰੁਪਏ ਮਹੀਨਾ ਬਣਦਾ ਹੈ, ਜੋ ਬਹੁਤ ਜ਼ਿਆਦਾ ਘੱਟ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਨ.ਐਫ.ਐਸ.ਏ. ਰਾਸ਼ਨ ਹਰ ਮਹੀਨੇ ਵੰਡਿਆ ਜਾਵੇ ਅਤੇ ਡੀਪੂ ਹੋਲਡਰਾਂ ਦਾ ਕਮਿਸ਼ਨ 90 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 200 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ |

ਪਿਛਲੀ ਖ਼ਬਰ ਪੁਲਿਸ ਨੇ ਇਕ ਹੋਰ ਔਰਤ ਨੂੰ ਨਹਿਰ 'ਚ ਡਿੱਗਣ ਤੋਂ ਬਚਾਇਆ <br/> ਅਗਲੀ ਖ਼ਬਰ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਜਵੰਧਾ ਵਲੋਂ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।